ਗੁਰਦਾਸਪੁਰ, 21 ਜਨਵਰੀ 2024 – ਗੁਰਦਾਸਪੁਰ ਦੇ ਮਿਹਰ ਚੰਦ ਰੋਡ ਤੇ ਉਸ ਵੇਲੇ ਸੜਕਾਂ ਹੜਕੰਪ ਗਿਆ ਇੱਕ ਨਿੱਜੀ ਸਕੂਲ ਦੇ ਬਾਹਰ ਲਾਵਾਰਿਸ ਬੈਗ ਮਿਲਿਆ। ਜਦੋਂ ਇਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਗੁਰਦਾਸਪੁਰ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਸਿਟੀ ਪੁਲਿਸ ਦੇ ਐਸਐਚਓ ਅਤੇ ਡਾਗ ਸਵੈਟ ਟੀਮਾਂ,ਬੰਬ ਰੋਧਕ ਦੱਸਤਾ ਪੀਸੀਆਰ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।
ਉਸ ਰਸਤੇ ਦੀ ਟਰੈਫਿਕ ਡਾਈਵਰਟ ਕਰ ਦਿੱਤੀ ਗਈ ਅਤੇ ਬੈਗ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਕੱਪੜੇ ਮਿਲੇ। ਸ਼ਾਇਦ ਇਹ ਬੈਕ ਕਿਸੇ ਦਾ ਗਲਤੀ ਨਾਲ ਇੱਥੇ ਡਿੱਗ ਪਿਆ ਸੀ।
ਜਿਕਰਯੋਗ ਹੈ ਕਿ 22 ਜਨਵਰੀ ਨੂੰ ਸ੍ਰੀ ਰਾਮ ਮੰਦਿਰ ਅਤੇ ਗਣਤੰਤਰ ਦਿਵਸ ਵੀ ਨੇੜੇ ਹੈ ਜਿਸਦੇ ਕਰਕੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ। ਉਥੇ ਹੀ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲਵਾਰਸ ਵਸਤੂ ਜਾਂ ਲਾਵਾਰਸ ਬੈਗ, ਲੁਵਾਰਸ ਵਿਅਕਤੀ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਇਸੇ ਤਰਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।