ਫ਼ਿਰੋਜ਼ਪੁਰ ‘ਚ 3 ਨਾਬਾਲਗ ਲੜਕੀਆਂ ਸ਼ੱਕੀ ਹਾਲਾਤਾਂ ‘ਚ ਲਾਪਤਾ

  • ਘਰੋਂ ਕੂੜਾ ਚੁੱਕਣ ਗਈਆਂ ਸੀ, ਵਾਪਸ ਨਹੀਂ ਪਰਤੀਆਂ
  • ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ

ਫ਼ਿਰੋਜ਼ਪੁਰ, 24 ਜਨਵਰੀ 2024 – ਫ਼ਿਰੋਜ਼ਪੁਰ ਸ਼ਹਿਰ ਦੇ ਸੋਕੜ ਨਹਿਰ ਵਾਲੇ ਇਲਾਕੇ ‘ਚ 12, 14 ਅਤੇ 15 ਸਾਲ ਦੀਆਂ ਲੜਕੀਆਂ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ ਹਨ। ਪੀੜਤ ਪਰਿਵਾਰਾਂ ਨੇ ਪੁਲੀਸ ਨੂੰ ਲੜਕੀਆਂ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੋਕੜ ਨਹਿਰ ਵਾਸੀ ਘਨੌਰਾ ਨੇ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਮੁਸਕਾਨ ਅਤੇ ਉਸ ਦੀਆਂ ਸਹੇਲੀਆਂ 15 ਸਾਲਾ ਕੁਮਕੁਮ ਅਤੇ 12 ਸਾਲਾ ਪੂਨਮ 20 ਜਨਵਰੀ ਦੀ ਸਵੇਰ ਨੂੰ ਘਰੋਂ ਕੂੜਾ ਚੁੱਕਣ ਲਈ ਗਈਆਂ ਸਨ।

ਪਰ ਤਿੰਨੇ ਲੜਕੀਆਂ ਘਰ ਵਾਪਸ ਨਹੀਂ ਆਈਆਂ ਅਤੇ ਕਾਫੀ ਭਾਲ ਕਰਨ ਦੇ ਬਾਵਜੂਦ ਤਿੰਨਾਂ ਲੜਕੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਅਜਿਹੇ ‘ਚ ਹੁਣ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਬੇਟੀਆਂ ਦਾ ਪਤਾ ਲਗਾਇਆ ਜਾਵੇ।

ਫ਼ਿਰੋਜ਼ਪੁਰ ਸਿਟੀ ਥਾਣਾ ਦੇ ਐਸਐਚਓ ਅਯੂਬ ਮਸੀਹ ਨੇ ਦੱਸਿਆ ਕਿ ਉਕਤ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕਾਂਗਰਸ ਦੀ ਇਲੈਕਸ਼ਨ ਕਮੇਟੀ ਦਾ ਐਲਾਨ, ਨਵਜੋਤ ਸਿੱਧੂ ਨੂੰ ਵੀ ਮਿਲੀ ਥਾਂ

15 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ‘ਚ ਜਲੰਧਰ ਤੋਂ ‘ਆਪ’ ਵਿਧਾਇਕ ਬਰੀ, ਪੜ੍ਹੋ ਵੇਰਵਾ