- ਗੁਪਤ ਅੰਗਾਂ ‘ਤੇ ਲੱਤਾਂ ਮਾਰੀਆਂ,ਵੀਡੀਓ ਬਣਾ ਕੇ ਕੀਤੀ ਵਾਇਰਲ
ਜਲੰਧਰ, 24 ਜਨਵਰੀ 2024 – ਜਲੰਧਰ ‘ਚ ਤਿੰਨ ਦਰਿੰਦਿਆਂ ਨੇ ਇਕ ਔਰਤ ਨੂੰ ਕੜਾਕੇ ਦੀ ਠੰਢ ‘ਚ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ ‘ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ ਗਏ। ਉਨ੍ਹਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਮੁਲਜ਼ਮਾਂ ਨੇ ਔਰਤ ਦੇ ਗੁਪਤ ਅੰਗਾਂ ਨੂੰ ਲੱਤ ਮਾਰਨ ਦੀਆਂ ਦੋ ਵੀਡੀਓ ਵੀ ਬਣਾਈਆਂ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ।
ਔਰਤ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਵੀ ਕਹਿੰਦੀ ਰਹੀ, ਪਰ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਉਸ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਵੀਡੀਓਜ ਦੇਰ ਰਾਤ ਕਰਤਾਰਪੁਰ ਨੇੜੇ ਇਕ ਖੇਤ ਵਿਚ ਬਣਾਈਆਂ ਗਈਆਂ ਸਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਦੋਂ ਦੇ ਹਨ। ਔਰਤ ਨੇ ਵੀ ਕਿਸੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।