- ਭੈਣ ਆਪਣੇ ਵੀਰ ਦੇ ਸੇਹਰਾ ਲਾਕੇ ਕਰ ਰਹੀ ਸ਼ਗਨ ਪੂਰੇ
ਗੁਰਦਾਸਪੁਰ, 27 ਜਨਵਰੀ 2024 – ਚੰਗੇ ਭਵਿੱਖ ਦੀ ਖਤਿਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਭਰਥ ਤੋਂ ਜਿਥੋਂ ਦਾ ਰਹਿਣ ਵਾਲੇ 35 ਸਾਲਾਂ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਅਤੇ ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ।
14 ਸਾਲ ਹੋ ਗਏ ਇੰਗਲੈਂਡ ਗਏ ਤਦ ਤੋਂ ਨਹੀਂ ਆਇਆ ਸੀ ਪਿੰਡ ਅੱਜ 35 ਦਿਨ ਬਾਅਦ ਉਸਦੀ ਮ੍ਰਿਤਿਕ ਦੇਹ ਪਿੰਡ ਵਾਪਿਸ ਪੁਹੰਚੀ ਹੈ। ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਭੈਣ ਆਪਣੇ ਵੀਰ ਨੂੰ ਸੇਹਰਾ ਲਾਕੇ ਉਸਦੇ ਵਿਆਹ ਦੇ ਚਾਅ ਪੂਰੇ ਕਰ ਰਹੀ ਹੈ । ਬੁਢੇ ਮਾਂ ਬਾਪ ਦਾ ਰੋ ਰੋਕੇ ਬੁਰਾ ਹਾਲ ਹੈ।
ਇਸ ਦੌਰਾਨ ਮ੍ਰਿਤਕ ਤਲਵਿੰਦਰ ਸਿੰਘ ਦੇ ਰਿਸ਼ਤੇਦਾਰ ਸਾਕ-ਸਬੰਧੀ ਅਤੇ ਹੋਰ ਸੱਜਣ ਮਿੱਤਰ ਵੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪਿੰਡ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਪਰਿਵਾਰ ਦੇ ਵੱਲੋਂ ਪੂਰੀ ਤਰ੍ਹਾਂ ਆਸ ਟੁੱਟ ਚੁੱਕੀ ਸੀ ਕਿ ਉਨ੍ਹਾਂ ਦੇ ਬੱਚੇ ਦੀ ਕਦੇ ਮ੍ਰਿਤਕ ਦੇਹ ਉਹਨਾਂ ਦੇ ਘਰ ਵੀ ਪਹੁੰਚੇਗੀ ਤਾਂ ਜੋ ਉਹ ਆਪਣੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਅੰਤਿਮ ਸਸਕਾਰ ਵੀ ਕਰ ਸਕਣਗੇ।
ਪਰ ਅੱਜ 35 ਦਿਨ ਬਾਅਦ ਸਮਾਜਸੇਵੀ ਜੋਗਿੰਦਰ ਸਿੰਘ ਸਲਾਰੀਆ ਦੀ ਮਦਦ ਨਾਲ ਮ੍ਰਿਤਕ ਦੇਹ ਘਰ ਪੁਹੰਚੀ। ਇਸ ਦੌਰਾਨ ਮ੍ਰਿਤਕ ਤਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ਼ ਉਹਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਲਵਿੰਦਰ ਸਿੰਘ ਆਪਣੇ ਪਿੱਛੇ ਆਪਣੇ ਬੁੱਢੇ ਮਾਂ ਬਾਪ ਨੂੰ ਛੱਡ ਗਿਆ ਹੈ।