ਪੁਰਾਣੀ ਅੰਮ੍ਰਿਤਸਰ-ਤਰਨਤਾਰਨ ਸੜਕ 69.67 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਚਾਰ ਮਾਰਗੀ- ਈ.ਟੀ.ਓ.

  • 1 ਫਰਵਰੀ ਨੂੰ ਹੋਵੇਗੀ ਪ੍ਰੋਜੈਕਟ ਦੀ ਸ਼ੁਰੂਆਤ

ਚੰਡੀਗੜ੍ਹ, 30 ਜਨਵਰੀ 2024 – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਐਨ.ਐਚ-15/54 ਸੜਕ ਨੂੰ 69.67 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਸੜਕ ਵਿੱਚ ਅਪਗ੍ਰੇਡ ਕੀਤਾ ਜਾਵੇਗਾ, ਅਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ 1 ਫਰਵਰੀ ਨੂੰ ਕੀਤੀ ਜਾਵੇਗੀ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਸਮੇਂ ਸੜਕ ਦੇ ਇਸ ਹਿੱਸੇ ਦਾ ਕੈਰੇਜਵੇਅ 9.75 ਮੀਟਰ ਹੈ ਅਤੇ ਲੋਕ ਨਿਰਮਾਣ ਵਿਭਾਗ ਕੋਲ ਲੋੜੀਂਦਾ ਰਸਤਾ ਉਪਲਬਧ ਹੈ, ਇਸ ਲਈ ਪ੍ਰੋਜੈਕਟ ਵਾਸਤੇ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਸਿਵਲ ਲਾਗਤ 61.24 ਕਰੋੜ ਰੁਪਏ ਹੈ ਅਤੇ ਉਪਯੋਗਤਾ ਤਬਦੀਲੀ (ਜੰਗਲਾਤ ਜ਼ਮੀਨ ਨੂੰ ਮੋੜਨਾ, ਰੁੱਖਾਂ ਦੀ ਕਟਾਈ, ਬਿਜਲੀ ਅਤੇ ਹੋਰਾਂ ਸਮੇਤ) ਦੀ ਲਾਗਤ 8.43 ਕਰੋੜ ਰੁਪਏ ਹੈ।

ਹੋਰ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਹ 2 ਮਹੱਤਵਪੂਰਨ ਜ਼ਿਲ੍ਹੇ ਪੁਰਾਣੇ NH-15/54 ਮਾਰਗ ਦੁਆਰਾ ਜੁੜੇ ਹੋਏ ਸਨ ਅਤੇ ਹੁਣ ਇਸ ਮਾਰਗ ਨੂੰ ਅੰਮ੍ਰਿਤਸਰ-ਬਠਿੰਡਾ ਮਾਰਗ (ਐਨ.ਐਚ-54) ਰਾਹੀਂ ਬਾਈਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸੜਕ ਬਣਨ ਤੋਂ ਬਾਅਦ ਵੀ ਇਸ ਮਾਰਗ ‘ਤੇ ਆਵਾਜਾਈ ਕਈ ਗੁਣਾ ਵਧ ਗਈ ਹੈ ਅਤੇ ਇਸ ਮਾਰਗ ‘ਤੇ ਮੌਜੂਦਾ ਆਵਾਜਾਈ 50,000 ਪੀ.ਸੀ.ਯੂ. ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਦਾ ਆਪਣਾ ਮਹੱਤਵ ਹੈ ਕਿਉਂਕਿ ਇਸ ‘ਤੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹਨ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਮਾਰਗ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਦੇ ਮਾਸਟਰ ਪਲਾਨ ਅਧੀਨ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਝੋਨੇ ਦੀ ਪ੍ਰੋਸੈਸਿੰਗ ਦੇ ਮੈਗਾ ਯੂਨਿਟ ਅਤੇ ਕਈ ਰਾਈਸ ਮਿੱਲਾਂ ਸਥਿਤ ਹਨ ਅਤੇ ਇਹ ਅੰਮ੍ਰਿਤਸਰ ਦੇ ਨਾਲ-ਨਾਲ ਤਰਨਤਾਰਨ ਦੀਆਂ ਵੱਡੀਆਂ ਅਨਾਜ ਮੰਡੀਆਂ ਲਈ ਪਹੁੰਚ ਮਾਰਗ ਵਜੋਂ ਵੀ ਕੰਮ ਕਰਦਾ ਹੈ।

ਮੰਤਰੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਹਾਲ ਹੀ ਵਿੱਚ ਲੈਵਲ ਕਰਾਸਿੰਗ ਏ-12 ‘ਤੇ ਐਮ.ਆਰ.ਟੀ.ਐਂਡ.ਐਚ ਦੇ ਫੰਡਾਂ ਨਾਲ ਇੱਕ ਨਵਾਂ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਬਣਾਇਆ ਗਿਆ ਹੈ ਅਤੇ ਇਸ ਮਾਰਗ ‘ਤੇ ਲੈਵਲ ਕਰਾਸਿੰਗ ਏ-25 ‘ਤੇ ਇੱਕ ਹੋਰ ਆਰ.ਓ.ਬੀ ਜਲਦੀ ਹੀ ਇਸ ਪ੍ਰੋਜੈਕਟ ਵਜੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਟੈਂਡਰ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਨਾਲ ਨਾ ਸਿਰਫ਼ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲੇਗੀ ਸਗੋਂ ਇਸ ਸੜਕ ਦੇ ਨਾਲ ਲੱਗਦੇ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਰਜ਼ੀ ਟਵੀਟ ਅਤੇ ਫਰਜ਼ੀ ਅਕਾਊਂਟ ਦੇਸ਼ ਲਈ ਬਣ ਰਹੇ ਵੱਡਾ ਖਤਰਾ

ਪੰਜਾਬ ਰਾਜ ਮਹਿਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ: ਡਾ. ਬਲਜੀਤ ਕੌਰ