ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋਵੇਗਾ, ਕੈਬਨਿਟ ਨੇ ਦਿੱਤੀ ਮੰਜੂਰੀ

ਚੰਡੀਗੜ੍ਹ, 30 ਜਨਵਰੀ 2024 – ਹਰਿਆਣਾ ਵਿਧਾਨਸਭਾ ਦਾ ਅਗਾਮੀ ਬਜਟ ਸੈਸ਼ਨ 20 ਫਰਵਰੀ, 2024 ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਜੋ ਸੰਸਦੀ ਕਾਰਜ ਮੰਤਰੀ ਵੀ ਹਨ ਨੇ ਅੱਜ ਹਰਿਆਣਾ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਮਹਤੱਵਪੂਰਨ ਫੈਸਲਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ।

ਉਨ੍ਹਾਂ ਨੇ ਦਸਿਆ ਕਿ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਵਿਚ ਕੀਤੇ ਗਏ ਮਹਤੱਵਪੂਰਨ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਰ ਪਾਲ ਨੇ ਦਸਿਆ ਕਿ ਸ਼ਹੀਦਾਂ ਦੇ 18 ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ, ਜੋ ਕਿੰਨ੍ਹੀ ਕਾਰਨਾਂ ਨਾਲ ਸਮੇਂ ‘ਤੇ ਨੌਕਰੀ ਲਈ ਬਿਨੈ ਨਹੀਂ ਕਰ ਸਕੇ। ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਕਿਸਾਨ ਨੂੰ ਆਪਣਾ ਖੇਤ ਤੋਂ ਖੁਦ ਦੇ ਵਰਤੋ ਲਈ ਭਰਤ ਤਹਿਤ ਚੁੱਕੀ ਜਾਣ ਵਾਲੀ ਮਿੱਟੀ ਦੀ ਰਾਇਲਟੀ 200 ਰੁਪਏ ਹੁਣ ਨਹੀਂ ਦੇਣੀ ਹੋਵੇਗੀ ਅਤੇ ਨਾ ਹੀ ਸਰਕਾਰੀ ਦਫਤਰ ਵਿਚ ਜਾਣ ਦੀ ਜਰੂਰ ਹੋਵੇਗੀ, ਉਨ੍ਹਾਂ ਨੂੰ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਜਾਣਕਾਰੀ ਅਪਲੋਡ ਕਰਨੀ ਹੋਵੇਗੀ।

ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਨੂੰ 1500 ਕਰੋੜ ਰੁਪਏ ਦੇ ਕਰਜੇ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਨਿਗਮ ਦੇ ਕੋਲ ਲਗਭਗ 14 ਹਜਾਰ ਕਰੋੜ ਰੁਪਏ ਦਾ ਕਰਜਾ ਸੀ, ਜੋ ਹੁਣ ਘਟ ਕੇ 4000 ਕਰੋੜ ਰੁਪਏ ਰਹਿ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਜੀਰੋ ‘ਤੇ ਆ ਜਾਵੇਗਾ।

ਇਸ ਮੌਕੇ ‘ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਦੀਪ ਸਿੰਘ ਬਰਾੜ ਤੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਰਾਜ ਮਹਿਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ: ਡਾ. ਬਲਜੀਤ ਕੌਰ

ਦੋ ਵੱਡੀਆਂ ਮੱਛੀਆਂ ਸਮੇਤ ਪੰਜ ਨਸ਼ਾ ਤਸਕਰ ਗ੍ਰਿਫਤਾਰ; 3 ਕਿਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ ਬਰਾਮਦ