ਅਧਿਆਪਕ ਯੂਨੀਅਨ ‘ਚ 18 ਲੱਖ ਰੁਪਏ ਦਾ ਗਬਨ: HGTU ਦੇ ਸੂਬਾ ਪ੍ਰਧਾਨ ‘ਤੇ ਖਾਤੇ ‘ਚੋਂ ਪੈਸੇ ਕਢਵਾਉਣ ਦੇ ਦੋਸ਼, FIR ਦਰਜ

ਹਿਮਾਚਲ ਪ੍ਰਦੇਸ਼, 31 ਜਨਵਰੀ 2024 – ਹਿਮਾਚਲ ਪ੍ਰਦੇਸ਼ ‘ਚ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ‘ਤੇ ਯੂਨੀਅਨ ਦੇ ਖਾਤੇ ‘ਚੋਂ 18 ਲੱਖ ਰੁਪਏ ਗਬਨ ਕਰਨ ਦਾ ਦੋਸ਼ ਲੱਗਾ ਹੈ। ਨਾਰਕੰਡਾ ਨਿਵਾਸੀ ਅਧਿਆਪਕ ਮਹਾਵੀਰ ਕੈਂਥਲਾ ਅਤੇ ਤਿੰਨ ਹੋਰਾਂ ਨੇ ਹਿਮਾਚਲ ਗੌਰਮਿੰਟ ਟੀਚਰਜ਼ ਯੂਨੀਅਨ (ਐਚ.ਜੀ.ਟੀ.ਯੂ.) ਦੇ ਸੂਬਾ ਪ੍ਰਧਾਨ ਵਰਿੰਦਰ ਚੌਹਾਨ ਵਿਰੁੱਧ ਸ਼ਿਮਲਾ ਦੇ ਧਾਲੀ ਥਾਣੇ ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਕਰਕੇ ਪੈਸੇ ਕਢਵਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਾਵੀਰ ਕੈਂਥਲਾ ਨੇ ਦੋਸ਼ ਲਾਇਆ ਕਿ ਸਾਲ 2013 ਤੋਂ 2022 ਦਰਮਿਆਨ ਵਰਿੰਦਰ ਚੌਹਾਨ ਨੇ ਅਧਿਆਪਕ ਯੂਨੀਅਨ ਦੇ ਅਧਿਕਾਰੀਆਂ ਨੂੰ ਬਿਨਾਂ ਦੱਸੇ ਖਾਤਾ ਨੰਬਰ 65275110971 ਵਾਲੀ ਸਟੇਟ ਬੈਂਕ ਆਫ਼ ਇੰਡੀਆ ਦੀ ਭੱਟਾਕੁਫਰ ਸ਼ਾਖਾ ਵਿੱਚੋਂ 18 ਲੱਖ ਰੁਪਏ ਕਢਵਾ ਲਏ।

ਪੁਲੀਸ ਅਨੁਸਾਰ ਵਰਿੰਦਰ ਚੌਹਾਨ ਨੇ ਯੂਨੀਅਨ ਦੇ ਨਾਂ ’ਤੇ ਖੋਲ੍ਹੇ ਗਏ ਸਾਂਝੇ ਖਾਤੇ ਵਿੱਚੋਂ ਕੁਝ ਰਕਮ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ, ਜੋ ਸਿੰਗਲ ਸੰਚਾਲਿਤ ਹੈ। ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਵਰਿੰਦਰ ਚੌਹਾਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਐਚ.ਜੀ.ਟੀ.ਯੂ ਦੇ ਸੂਬਾ ਪ੍ਰਧਾਨ ਵਰਿੰਦਰ ਚੌਹਾਨ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਅਦਾਲਤ ਪਹਿਲਾਂ ਹੀ ਉਨ੍ਹਾਂ ‘ਤੇ ਲੱਗੇ ਦੋਸ਼ਾਂ ਤੋਂ ਬਰੀ ਕਰ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 11 ਨਵੰਬਰ ਨੂੰ ਥਾਣਾ ਧਾਲੀ ਵਿਖੇ ਮਹਾਵੀਰ ਕੈਂਥਲਾ ਸਮੇਤ 23 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਮੈਂਬਰਸ਼ਿਪ ਦੇ ਬਕਾਏ ਵਜੋਂ 3.5 ਲੱਖ ਰੁਪਏ ਜਮ੍ਹਾਂ ਨਹੀਂ ਕਰਵਾਏ ਸਨ। ਇਸ ਲਈ ਉਸ ਨੂੰ ਬਦਨਾਮ ਕਰਨ ਲਈ ਇਹ ਐਫਆਈਆਰ ਦਰਜ ਕਰਵਾਈ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

RMP ਡਾਕਟਰ ਦਾ ਕ+ਤਲ, ਹਮਲਾਵਰਾਂ ਨੇ ਸਵੇਰੇ 4 ਵਜੇ ਘਰ ਦਾ ਗੇਟ ਖੁਲ੍ਹਵਾਕੇ ਮਾਰੀ ਗੋ+ਲੀ

ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਬਾਈਡੇਨ ਹੀ ਦੇਣਗੇ ਟੱਕਰ, ਸੰਭਾਵਨਾਵਾਂ ਵਧੀਆਂ