ਟਰੈਵਲ ਏਜੰਸੀ ਦੇ ਬਾਹਰ ਹੰਗਾਮਾ: 30 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼

  • ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਕੀਤਾ ਰਿਹਾਅ

ਜਲੰਧਰ, 31 ਜਨਵਰੀ 2024 – ਬੁੱਧਵਾਰ ਸਵੇਰੇ ਜਲੰਧਰ ਦੇ ਪੀਪੀਆਰ ਮਾਰਕੀਟ ਨੇੜੇ ਇੱਕ ਟਰੈਵਲ ਏਜੰਟ ਦੇ ਦਫ਼ਤਰ ਦੇ ਬਾਹਰ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਆਪਣਾ ਸਾਮਾਨ ਲੈ ਕੇ ਭੱਜਣ ਲੱਗਾ ਸੀ, ਜਿਸ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਥਾਣਾ-7 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਿਸੇ ਤਰ੍ਹਾਂ ਹੰਗਾਮਾ ਸ਼ਾਂਤ ਕੀਤਾ। ਕੁਝ ਸਮੇਂ ਬਾਅਦ ਉਕਤ ਟਰੈਵਲ ਏਜੰਟ ਨੂੰ ਥਾਣਾ-6 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਮੰਗਲਵਾਰ ਰਾਤ ਨੂੰ ਵੀ ਕੁਝ ਲੋਕਾਂ ਨੇ ਜਲੰਧਰ ਦੇ ਪੀ.ਪੀ.ਆਰ ਮਾਰਕਿਟ ਸਥਿਤ ਇੱਕ ਟਰੈਵਲ ਏਜੰਸੀ ਦੇ ਦਫਤਰ ਨੇੜੇ ਧੋਖਾਧੜੀ ਦਾ ਦੋਸ਼ ਲਗਾ ਕੇ ਹੰਗਾਮਾ ਕਰ ਦਿੱਤਾ ਸੀ। ਮੌਕੇ ‘ਤੇ ਪਹੁੰਚੇ ਇੱਕ ਪੀੜਤ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਨੇ 100 ਤੋਂ ਵੱਧ ਲੋਕਾਂ ਤੋਂ ਪੈਸੇ ਲਏ ਅਤੇ ਫਿਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ ਕੋਈ ਪੈਸਾ ਨਹੀਂ ਮਿਲਿਆ।

ਮੰਗਲਵਾਰ ਰਾਤ ਨੂੰ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ, ਜਿੱਥੋਂ ਥਾਣਾ-7 ਦੀ ਪੁਲਸ ਨੇ ਉਕਤ ਟਰੈਵਲ ਏਜੰਟ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਸਬੰਧੀ ਥਾਣਾ-7 ਦੇ ਐੱਸਐੱਚਓ ਨੇ ਦੱਸਿਆ ਕਿ ਇਹ ਇਲਾਕਾ ਥਾਣਾ-6 ਦਾ ਹੈ, ਇਸ ਲਈ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਸਵੇਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਕਤ ਏਜੰਟ ਨੂੰ ਪੁਲਸ ਨੇ ਛੱਡ ਦਿੱਤਾ ਹੈ ਤਾਂ ਉਹ ਸਵੇਰੇ ਫਿਰ ਦਫਤਰ ‘ਚ ਇਕੱਠੇ ਹੋ ਗਏ।

ਲੋਕਾਂ ਨੇ ਦੋਸ਼ ਲਾਇਆ ਹੈ ਕਿ ਉਕਤ ਏਜੰਟ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਕੇ ਮੁੜ ਛੱਡ ਦਿੱਤਾ ਗਿਆ। ਇਸ ਸਬੰਧੀ ਥਾਣਾ ਸਦਰ-6 ਦੇ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਬਾਰਡਰ ਲਾਈਨ ਟਰੈਵਲ ਏਜੰਟ ਦੇ ਮਾਲਕ ਅਤੇ ਕੁਝ ਹੋਰ ਏਜੰਟਾਂ ਨੂੰ ਪੁਲਿਸ ਨੇ 536 ਪਾਸਪੋਰਟਾਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਸਰਗਨਾ ਨਤੀਸ਼ ਉਰਫ਼ ਨਿਤਿਨ ਘਈ, ਲੁਧਿਆਣਾ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਪੁਲਸ ਨੇ ਅਮਿਤ ਸ਼ਰਮਾ, ਸਾਹਿਲ ਘਈ ਅਤੇ ਤੇਜੀਦਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਾਰਿਆਂ ਖਿਲਾਫ 120 ਤੋਂ ਵੱਧ ਕੇਸ ਦਰਜ ਹਨ। ਉਦੋਂ ਪੁਲੀਸ ਨੇ ਕਿਹਾ ਸੀ ਕਿ ਉਕਤ ਏਜੰਟ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਸੀਆਂ ਚਲਾਉਂਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਬਾਈਡੇਨ ਹੀ ਦੇਣਗੇ ਟੱਕਰ, ਸੰਭਾਵਨਾਵਾਂ ਵਧੀਆਂ

ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ‘ਚ ਕੀਤਾ ਬਦਲਾਅ