ਖੜ੍ਹੀ ਕਾਰ ‘ਚ ਅਚਾਨਕ ਲੱਗੀ ਅੱਗ, ਸੜ ਕੇ ਹੋਈ ਸੁਆਹ

  • ਮਾਲਕ ਨੇ 3 ਮਹੀਨੇ ਪਹਿਲਾਂ ਹੀ ਖਰੀਦੀ ਸੀ ਕਾਰ

ਨਵਾਂਸ਼ਹਿਰ, 2 ਫਰਵਰੀ 2024 – ਨਵਾਂਸ਼ਹਿਰ ਦੇ ਔੜ ਕਸਬੇ ਵਿੱਚ ਦੇਰ ਰਾਤ ਇੱਕ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਕਾਰ ਮਾਲਕ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਮਾਲਕ ਨੇ ਕਾਰ ਨੂੰ ਤਿੰਨ ਮਹੀਨੇ ਪਹਿਲਾਂ ਹੀ ਖਰੀਦਿਆ ਸੀ।

ਕਾਰ ਮਾਲਕ ਨੇ ਦੱਸਿਆ ਕਿ ਉਹ ਇੱਕ ਸਟੂਡੀਓ ਵਿੱਚ ਕੰਮ ਕਰਦਾ ਹੈ। ਵਿਆਹ ਦੇ ਪ੍ਰੋਗਰਾਮ ਨੂੰ ਕਵਰ ਕਰਕੇ ਰਾਤ ਨੂੰ ਆਏ ਸੀ। ਉਸ ਦੇ ਭਤੀਜੇ ਨੇ ਫਿਰ ਤੜਕੇ ਪ੍ਰੋਗਰਾਮ ਕਵਰ ਕਰਨ ਲਈ ਜਾਣਾ ਸੀ। ਇਸ ਲਈ ਉਸ ਦੇ ਭਤੀਜੇ ਅਕ੍ਰਿਤ ਨੇ ਕਾਰ ਸਿਵਲ ਹਸਪਤਾਲ ਦੇ ਅੰਦਰ ਅਤੇ ਘਰ ਦੇ ਨੇੜੇ ਖੜ੍ਹੀ ਕਰ ਦਿੱਤੀ ਸੀ। ਰਾਤ ਕਰੀਬ 1-15 ਵਜੇ ਰਾਕੇਸ਼ ਕਲੀਨਿਕ ਦੇ ਮਾਲਕ ਦੇ ਬੇਟੇ ਅਕਸ਼ੈ ਦਾ ਫੋਨ ਆਇਆ ਕਿ ਕਾਰ ਨੂੰ ਅੱਗ ਲੱਗ ਗਈ ਹੈ।

ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਸੀ ਅਤੇ ਸੜ ਰਹੀ ਸੀ। ਮੌਕੇ ਤੋਂ ਪੁਲਿਸ ਨੂੰ ਬੁਲਾ ਕੇ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਕਾਰ ਸੜ ਚੁੱਕੀ ਸੀ। 3 ਮਹੀਨੇ ਪਹਿਲਾਂ ਹੀ ਕਾਰ ਲਈ ਸੀ। ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਵਧਣ ਲੱਗਾ, ਸਿੱਧੂ ਨੇ ਚੋਣ ਕਮੇਟੀ ਦੀ ਮੀਟਿੰਗ ‘ਚ ਆਉਣ ਦੀ ਬਜਾਏ ਕਾਂਗਰਸ ਦੇ ਤਿੰਨ ਸਾਬਕਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ

ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਰਿਲੀਜ਼, ਇੱਕ ਘੰਟੇ ਵਿੱਚ 9.73 ਲੱਖ ਲੋਕਾਂ ਨੇ ਦੇਖਿਆ