- ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੇ ਇੱਕ-ਇੱਕ ਵਿਧਾਇਕ ਨੇ ਮੰਤਰੀ ਵਜੋਂ ਚੁੱਕੀ ਸਹੁੰ
- ਮਹਾਗਠਜੋੜ ਦੇ 39 ਵਿਧਾਇਕ ਹੈਦਰਾਬਾਦ ਲਈ ਰਵਾਨਾ
ਝਾਰਖੰਡ, 2 ਫਰਵਰੀ 2024 – ਚੰਪਾਈ ਸੋਰੇਨ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ ਨੂੰ ਦੁਪਹਿਰ 12.20 ਵਜੇ ਉਨ੍ਹਾਂ ਨੂੰ ਸਹੁੰ ਚੁਕਾਈ। ਝਾਰਖੰਡ ਵਿੱਚ 23 ਸਾਲਾਂ ਵਿੱਚ 11 ਵਾਰ ਮੁੱਖ ਮੰਤਰੀ ਬਦਲੇ ਗਏ ਹਨ। ਇਨ੍ਹਾਂ ਵਿੱਚੋਂ ਅਰਜੁਨ ਮੁੰਡਾ ਅਤੇ ਸ਼ਿਬੂ ਸੋਰੇਨ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਣੇ ਹਨ। ਰਘੁਵਰ ਦਾਸ ਇਕੱਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ।
ਚੰਪਈ ਦੇ ਨਾਲ ਹੀ ਕਾਂਗਰਸ ਦੇ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ ਦੇ ਸਤਿਆਨੰਦ ਭੋਕਤਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਚੰਪਾਈ ਸਰਕਾਰ ‘ਚ ਦੋ ਡਿਪਟੀ ਸੀਐਮ ਹੋ ਸਕਦੇ ਹਨ। ਸਰਕਾਰ ਨੂੰ 10 ਦਿਨਾਂ ਵਿੱਚ ਬਹੁਮਤ ਸਾਬਤ ਕਰਨਾ ਹੋਵੇਗਾ। ਸਹੁੰ ਚੁੱਕਣ ਤੋਂ ਬਾਅਦ ਸਾਰੇ ਵਿਧਾਇਕ ਹੈਦਰਾਬਾਦ ਲਈ ਰਵਾਨਾ ਹੋ ਗਏ ਸਨ।
ਜ਼ਮੀਨ ਘੁਟਾਲੇ ਵਿੱਚ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਤੋਂ ਬਾਅਦ ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਰਾਜਪਾਲ ਨੇ ਉਨ੍ਹਾਂ ਨੂੰ ਵੀਰਵਾਰ ਰਾਤ 11 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਬੁਲਾਇਆ ਸੀ।