ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ, ਹੁਣ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ

  • ਨੇਪਾਲ ਨੂੰ 132 ਦੌੜਾਂ ਨਾਲ ਹਰਾਇਆ
  • ਸੈਮੀਫਾਈਨਲ ‘ਚ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਹੋਵੇਗਾ ਸਾਹਮਣਾ
  • ਕਪਤਾਨ ਉਦੈ ਅਤੇ ਸਚਿਨ ਦੇ ਸੈਂਕੜੇ

ਨਵੀਂ ਦਿੱਲੀ, 3 ਫਰਵਰੀ 2024 – ਕਪਤਾਨ ਉਦੈ ਸਹਾਰਨ (100 ਦੌੜਾਂ) ਅਤੇ ਸਚਿਨ ਦਾਸ (116 ਦੌੜਾਂ) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ ‘ਤੇ ਭਾਰਤ ਨੇ ਅੰਡਰ-19 ਵਿਸ਼ਵ ਕੱਪ ‘ਚ ਲਗਾਤਾਰ ਪੰਜਵੀਂ ਜਿੱਤ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਸ਼ੁੱਕਰਵਾਰ ਨੂੰ ਭਾਰਤੀ ਟੀਮ ਨੇ ਨੇਪਾਲ ਨੂੰ 132 ਦੌੜਾਂ ਨਾਲ ਹਰਾਇਆ।

ਇਸ ਜਿੱਤ ਤੋਂ ਬਾਅਦ ਭਾਰਤ ਸੁਪਰ-6 ਗਰੁੱਪ-1 ਦੇ ਅੰਕ ਸੂਚੀ ‘ਚ ਸਿਖਰ ‘ਤੇ ਹੈ। ਟੀਮ ਦੇ ਖਾਤੇ ਵਿੱਚ 4 ਮੈਚਾਂ ਵਿੱਚ 4 ਜਿੱਤਾਂ ਨਾਲ 8 ਅੰਕ ਹਨ। ਟੀਮ ਨੇ ਗਰੁੱਪ ਗੇੜ ਦੇ ਪੰਜਵੇਂ ਮੈਚ ਵਿੱਚ ਅਮਰੀਕਾ ਨੂੰ ਹਰਾਇਆ ਸੀ। ਨਾਕਆਊਟ ‘ਚ ਭਾਰਤ ਦਾ ਸਾਹਮਣਾ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਹੋਵੇਗਾ।

ਬਲੋਮਫੋਂਟੇਨ, ਦੱਖਣੀ ਅਫਰੀਕਾ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ‘ਤੇ 297 ਦੌੜਾਂ ਬਣਾਈਆਂ। ਜਵਾਬ ‘ਚ ਨੇਪਾਲ ਦੀ ਟੀਮ 50 ਓਵਰਾਂ ‘ਚ 9 ਵਿਕਟਾਂ ‘ਤੇ 165 ਦੌੜਾਂ ਹੀ ਬਣਾ ਸਕੀ। ਸਚਿਨ ਦਾਸ ਪਲੇਅਰ ਆਫ ਦਿ ਮੈਚ ਰਹੇ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 26 ਦੌੜਾਂ ‘ਤੇ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ (21 ਦੌੜਾਂ) ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਪ੍ਰਿਯਾਂਸ਼ੂ ਮੋਲੀਆ 61 ਦੇ ਸਕੋਰ ‘ਤੇ 19 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ 62 ਦੌੜਾਂ ਦੇ ਟੀਮ ਸਕੋਰ ‘ਤੇ ਅਰਸ਼ੀਨ ਕੁਲਕਰਨੀ 18 ਦੌੜਾਂ ਬਣਾ ਕੇ ਆਊਟ ਹੋ ਗਏ।

ਨੰਬਰ-4 ‘ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਉਦੈ ਸਹਾਰਨ ਅਤੇ ਸਚਿਨ ਦਾਸ ਦੀ ਜੋੜੀ ਨੇ ਭਾਰਤੀ ਟੀਮ ਦੀ ਬੱਲੇਬਾਜ਼ੀ ਨੂੰ ਸੰਭਾਲਿਆ ਅਤੇ ਸਕੋਰ 200 ਤੱਕ ਪਹੁੰਚਾਇਆ। ਦੋਵਾਂ ਨੇ ਚੌਥੀ ਵਿਕਟ ਲਈ 202 ਗੇਂਦਾਂ ‘ਤੇ 215 ਦੌੜਾਂ ਦੀ ਸਾਂਝੇਦਾਰੀ ਕੀਤੀ।

ਨੇਪਾਲ ਲਈ ਗੁਲਸਨ ਝਾਅ ਨੇ 3 ਵਿਕਟਾਂ ਲਈਆਂ। ਆਕਾਸ਼ ਚੰਦ ਨੂੰ ਇਕ ਵਿਕਟ ਮਿਲੀ।

298 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਨੇਪਾਲ ਦੇ ਸਲਾਮੀ ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਚੰਗੀ ਸ਼ੁਰੂਆਤ ਦਿਵਾਈ। ਦੀਪਕ ਬੋਹਰਾ ਅਤੇ ਅਰਜੁਨ ਕੁਮਲ ਵਿਚਾਲੇ 42 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਕਪਤਾਨ ਦੇਵ ਨੇ 33 ਦੌੜਾਂ ਦਾ ਯੋਗਦਾਨ ਦਿੱਤਾ ਪਰ ਕਪਤਾਨ ਤੋਂ ਇਲਾਵਾ ਕੋਈ ਵੀ ਮੱਧਕ੍ਰਮ ਦਾ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ।

ਗੇਂਦਬਾਜ਼ੀ ਵਿੱਚ ਭਾਰਤੀ ਟੀਮ ਲਈ ਉਪ ਕਪਤਾਨ ਸੌਮਿਆ ਪਾਂਡੇ ਨੇ ਚਾਰ ਵਿਕਟਾਂ ਲਈਆਂ। ਫਿਰ ਅਰਸ਼ੀਨ ਕੁਲਕਰਨੀ ਨੇ ਦੋ ਵਿਕਟਾਂ ਲਈਆਂ। ਰਾਜ ਲਿੰਬਾਨੀ, ਆਰਾਧਿਆ ਸ਼ੁਕਲਾ ਅਤੇ ਮੁਰਗਨ ਅਭਿਸ਼ੇਕ ਨੂੰ ਇਕ-ਇਕ ਵਿਕਟ ਮਿਲੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਜਪਾ ਦੀ ਤਾਨਾਸ਼ਾਹੀ ਨੂੰ ਦੇਖ ਕੇ ਅੱਜ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਤੜਪ ਰਹੀਆਂ ਹੋਣਗਿਆਂ – ਭਗਵੰਤ ਮਾਨ

ਬੀਜੇਪੀ ਵਿਧਾਇਕ ਨੇ ਸ਼ਿੰਦੇ ਗਰੁੱਪ ਦੇ ਨੇਤਾ ਮਹੇਸ਼ ਗਾਇਕਵਾੜ ਨੂੰ ਥਾਣੇ ਅੰਦਰ ਮਾਰੀ ਗੋ+ਲੀ, ਕੀਤੀ 4 ਰਾਊਂਡ ਫਾਇਰਿੰਗ