- ਪਹਿਲਾਂ ਵੀ ਇੱਕ ਛੋਟਾ ਬੱਚਾ ਬਣ ਚੁੱਕਿਆ ਹੈ ਅਵਾਰਾ ਕੁੱਤਿਆਂ ਦਾ ਸ਼ਿਕਾਰ
- ਫਿਲਹਾਲ ਇੱਕ ਹੋਰ ਮਹਿਲਾ ਕਪੂਰਥਲਾ ਦੇ ਸਿਵਲ ਹਸਪਤਾਲ ਚ ਜੇਰੇ ਇਲਾਜ
ਸੁਲਤਾਨਪੁਰ ਲੋਧੀ 7 ਫਰਵਰੀ 2024 : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਖੇ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਜਿੱਥੇ ਕਿ ਅਵਾਰਾ ਕੁੱਤਿਆ ਦੀ ਦਹਿਸ਼ਤ ਇਨੀ ਵੱਧ ਗਈ ਅਵਾਰਾ ਕੁੱਤਿਆਂ ਨੇ ਇੱਕ ਪ੍ਰਵਾਸੀ ਔਰਤ ਨੂੰ ਨੋਚ ਨੋਚ ਕੇ ਮੌਤ ਕੀ ਘਾਟ ਉਤਾਰ ਦਿੱਤਾ ਹੈ। ਜਦ ਕਿ ਇੱਕ ਮਹਿਲਾ ਸਿਵਿਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਰਾਮ ਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਣ ਕਦੀਮ ਜਦੋਂ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਈ ਤਾਂ ਅਵਾਰਾ ਪਸ਼ੂਆਂ ਨੇ ਰਾਮਪਰੀ ਦੇਵੀ ਤੇ ਇਨਾ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ ਨੋਚ ਕੇ ਖਾ ਲਿਆ ਅਤੇ ਉਸਦੇ ਖੋਪੜੀ ਹੀ ਦਿਖਣ ਲੱਗ ਪਈ । ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਅੱਸੂ ਕੁਮਾਰ ਪੁੱਤਰ ਦਿਨੇਸ਼ ਮੁਨੀ ਨਾਮ ਬੱਚੇ ਨੂੰ ਵੀ ਅਵਾਰਾ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾ ਲਿਆ ਗਿਆ ਸੀ। ਜਿਸ ਤੋਂ ਬਾਦ ਉਸ ਦੀ ਵੀ ਮੌਤ ਹੋ ਗਈ ਸੀ। ਜਦਕਿ ਪਿੰਕੀ ਦੇਵੀ ਪਤਨੀ ਜੋਗੀ ਮੁਨੀ ਨਾਮਕ ਔਰਤ ਜੋ ਕਿ ਸਿਵਿਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਅਵਾਰਾ ਕੁੱਤਿਆਂ ਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਨਾ ਹੋਣ। ਮੌਕੇ ਤੇ ਪਹੁੰਚ ਕੇ ਥਾਣਾ ਕਬੀਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ‘ਚ ਰਖਵਾਇਆ ਜਾ ਰਿਹਾ ਹੈ।