ਗੁਜਰਾਤ ਵਿੱਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਮਿਲੀ ਅੱਧ ਸੜੀ ਲਾ+ਸ਼, 4 ਦਿਨਾਂ ਤੋਂ ਲਾਪਤਾ ਸੀ, ਮੁਲਜ਼ਮਾਂ ਨੇ ਪਰਿਵਾਰ ਤੋਂ ਫੋਨ ’ਤੇ ਮੰਗੀ ਸੀ ਫਿਰੌਤੀ

  • ਗੁਜਰਾਤ ਦੀ ਕਿਸੇ ਕੰਪਨੀ ਵਿੱਚ ਕਰਦਾ ਸੀ ਸਕਿਓਰਿਟੀ ਗਾਰਡ ਦੀ ਨੌਕਰੀ

ਗੁਰਦਾਸਪੁਰ, 8 ਫਰਵਰੀ 2024 – ਗੁਰਦਾਸਪੁਰ ਦੇ.ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼ਿਕਾਰ ਮਾਛੀਆਂ ਦਾ 24 ਸਾਲਾਂ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ ਤਿੰਨ ਸਾਲ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ ਬੀਤੀ 19 ਜਨਵਰੀ ਨੂੰ ਕੰਪਨੀ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖਬਰ ਨਸਰ ਕੀਤੀ ਗਈ ਸੀ।

ਪਰਿਵਾਰ ਨੂੰ ਉਸ ਦੀ ਸਲਾਮਤੀ ਬਦਲੇ ਫਿਰੌਤੀ ਦੀ ਵਟਸਐਪ ਕਾਲ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ। ਕਾਫੀ ਦਿਨ ਬੀਤ ਜਾਣ ਤੋਂ ਬਾਅਦ ਘਟਨਾ ਸਥਲ ਤੋਂ 60 ਕਿਲੋਮੀਟਰ ਦੂਰੋਂ ਜੋਬਨ ਪ੍ਰੀਤ ਦੀ ਅੱਧ ਗਲੀ ਸੜੀ ਲਾਸ ਬਰਾਮਦ ਹੋਈ ਹੈ।’

ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਪਹਿਚਾਨ ਕੜਾ ,ਲੋਈ ਅਤੇ ਉਸਦੇ ਪਜਾਮੇ ਤੋਂ ਕੀਤੀ ਗਈ ਹੈ। ਗੁਜਰਾਤ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇੱਕ ਸ਼ੱਕੀ ਸੀਸੀ ਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਚਾਰ ਮੁਲਜ਼ਮਾਂ ਨੂੰ ਵੱਖ ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਗਿਰਫ਼ਤਾਰ ਕਰਨ ਦੀ ਜਾਣਕਾਰੀ ਮਿਲੀ ਹੈ।

ਉਧਰ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਪੰਜਾਬ ਨਾ ਲਿਆਉਣ ਯੋਗ ਵੇਖ ਉਸ ਦਾ ਗੁਜਰਾਤ ਦੇ ਸੂਰਤ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਪਿੱਛੇ ਨੌਜਵਾਨ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਨੌਜਵਾਨ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਗੁਜਰਾਤ ਸਰਕਾਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਮੇਅਰ ਚੋਣ ਮਾਮਲਾ: CM ਮਾਨ ਨੇ ਕਿਹਾ- 36 ਵੋਟਾਂ ਦੀ ਗਿਣਤੀ ‘ਚ 25 ਫੀਸਦੀ ਚੋਰੀ, 90 ਕਰੋੜ ਦਾ ਕੀ ਬਣੇਗਾ ?

ਸ਼ਰਾਰਤੀ ਅਨਸਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਦੀ ਫੇਕ ਫੇਸਬੁੱਕ ਆਈ ਡੀ ਬਣਾਈ