- ਮੁਲਜ਼ਮ ਨਸ਼ੇ ਦਾ ਆਦੀ ਹੈ
ਬਠਿੰਡਾ, 9 ਫਰਵਰੀ 2024 – ਬਠਿੰਡਾ ਦੀ ਇੱਕ ਲੜਕੀ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਨੇ ਦੱਸਿਆ ਕਿ ਲੁਟੇਰਿਆਂ ਨੇ ਮੇਰਾ ਮੋਬਾਈਲ ਫ਼ੋਨ ਚੋਰੀ ਕਰ ਲਿਆ ਪਰ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਮੈਂ ਖੁਦ ਆਪਣੇ ਫੋਨ ਦੀ ਖੋਜ ਕੀਤੀ ਅਤੇ ਮੇਰਾ ਫੋਨ ਖੋਹਣ ਵਾਲੇ ਵਿਅਕਤੀ ਬਾਰੇ ਪੁਲਸ ਨੂੰ ਸੂਚਿਤ ਕੀਤਾ, ਪਰ ਲੜਕੀ ਹੋਣ ਕਾਰਨ ਬਠਿੰਡਾ ਪੁਲਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਲੜਕੀ ਦਾ ਨਾਂ ਨੀਤਿਕਾ ਸ਼ਰਮਾ ਹੈ ਜੋ ਕਿ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹੈ।
ਨੀਤਿਕਾ ਸ਼ਰਮਾ ਨੇ ਦੀਆਂ ਕਿ 4 ਤਰੀਕ ਨੂੰ ਮੈਂ ਬਠਿੰਡਾ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ ਤਾਂ ਮੇਰੇ ਪਿਤਾ ਨੇ ਮੈਨੂੰ ਪੈਸੇ ਭੇਜੇ ਸਨ। ਮੈਂ ਆਪਣਾ ਮੋਬਾਈਲ ਫ਼ੋਨ ਕੱਢ ਕੇ ਪੇਮੈਂਟ ਚੈੱਕ ਕਰ ਰਹੀ ਸੀ ਕਿ ਇਸੇ ਦੌਰਾਨ ਇੱਕ ਲੜਕਾ ਆਇਆ ਅਤੇ ਮੇਰਾ ਮੋਬਾਈਲ ਫ਼ੋਨ ਖੋਹ ਕੇ ਲੈ ਗਿਆ। ਮੈਂ ਬਹੁਤ ਰੌਲਾ ਪਾਇਆ ਪਰ ਆਲੇ-ਦੁਆਲੇ ਦੇ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ। ਮੈਂ ਖੁਦ ਆਪਣਾ ਮੋਬਾਈਲ ਫ਼ੋਨ ਲੱਭਣ ਉਸ ਲੜਕੇ ਦੇ ਘਰ ਪਹੁੰਚ ਗਈ ਕਿਉਂਕਿ ਮੇਰੇ ਫ਼ੋਨ ‘ਤੇ ਜੀਪੀਐਸ ਲੱਗਿਆ ਹੋਇਆ ਸੀ ਅਤੇ ਮੈਂ ਉਸ ਲੜਕੇ ਨੂੰ ਜਾਣਦੀ ਸੀ ‘ਤੇ ਮੈਨੂੰ ਪਤਾ ਸੀ ਮੇਰਾ ਮੋਬਾਈਲ ਫ਼ੋਨ ਕਿੱਥੇ ਜਾ ਰਿਹਾ ਸੀ।
ਮੈਂ ਇਸ ਸਾਰੇ ਮਾਮਲੇ ਬਾਰੇ ਬਠਿੰਡਾ ਪੁਲਿਸ ਨੂੰ ਵੀ ਦੱਸਿਆ ਪਰ ਬਠਿੰਡਾ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ, ਮੈਂ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਪਰ ਅੱਜ ਤੱਕ ਪੁਲਿਸ ਨੇ ਨਾ ਤਾਂ ਲੜਕੇ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਉਸਦੇ ਖਿਲਾਫ ਕੋਈ ਮਾਮਲਾ ਦਰਜ ਕੀਤਾ।
ਲੜਕਾ ਨਸ਼ੇ ਦਾ ਆਦੀ ਹੈ, ਇਸ ਲਈ ਉਹ ਰਾਹਗੀਰਾਂ ਤੋਂ ਮੋਬਾਈਲ ਫੋਨ ਖੋਹ ਲੈਂਦਾ ਹੈ ਅਤੇ ਉਸ ਤੋਂ ਬਾਅਦ ਨਸ਼ੇ ਕਰਦਾ ਹੈ। ਉਹ ਆਪਣਾ ਮੋਬਾਈਲ ਫੋਨ ਲੈ ਆਈ ਹੈ, ਪਰ ਬਠਿੰਡਾ ਪੁਲੀਸ ਨੇ ਨਾ ਤਾਂ ਸਾਡੀ ਕੋਈ ਮਦਦ ਕੀਤੀ ਅਤੇ ਨਾ ਹੀ ਕੋਈ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਉਨ੍ਹਾਂ ਨੇ ਮੀਡੀਆ ਤੋਂ ਦੂਰ ਰੱਖਿਆ ਹੈ ਅਤੇ ਮੀਡੀਆ ਦੇ ਕੈਮਰਿਆਂ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।