ਹਿਮਾਚਲ ਪ੍ਰਦੇਸ਼, 10 ਫਰਵਰੀ 2024 – ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਜਾਣਕਾਰੀ ਖੁਦ ਮੁਕੇਸ਼ ਅਗਨੀਹੋਤਰੀ ਨੇ ਰਾਤ 12 ਵਜੇ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ। ਉਨ੍ਹਾਂ ਲਿਖਿਆ- ਸਾਡੀ ਪਿਆਰੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਸਾਨੂੰ ਅਤੇ ਆਸਥਾ (ਬੇਟੀ) ਨੂੰ ਛੱਡ ਕੇ ਚਲੀ ਗਈ ਹੈ।
ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਸਿੰਮੀ ਗੋਂਦਪੁਰ ਜੈਚੰਦ ਸਥਿਤ ਆਪਣੇ ਘਰ ‘ਚ ਸੀ ਤਾਂ ਅਚਾਨਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਹੋਣ ਲੱਗਾ। ਉਸ ਨੂੰ ਚੰਡੀਗੜ੍ਹ ਦੇ ਮੈਕਸ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋਂ ਪੰਜਾਬ ਦੇ ਕੁਰਾਲੀ ਨੇੜੇ ਉਨ੍ਹਾਂ ਦੀ ਮੌਤ ਹੋ ਗਈ। ਮੁਕੇਸ਼ ਅਗਨੀਹੋਤਰੀ ਸ਼ਿਮਲਾ ‘ਚ ਕੈਬਨਿਟ ਮੀਟਿੰਗ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਡਾ: ਸਿੰਮੀ ਬਿਮਾਰ ਹਨ।
ਡਾ: ਸਿੰਮੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਪ੍ਰਸੋਨਲ ਪ੍ਰਸ਼ਾਸਨ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਰਹੀ ਸੀ। ਉਨ੍ਹਾਂ ਦੀ ਇੱਕ ਕਿਤਾਬ, Empowering Tribes, A Path Towards Sustainable Development, ਪ੍ਰਕਾਸ਼ਿਤ ਹੋਈ ਹੈ, ਜਿਸ ਨੂੰ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਲਾਂਚ ਕੀਤਾ ਸੀ।
ਡਾ: ਸਿੰਮੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵਧੇਰੇ ਰੁਚੀ ਰੱਖਦੇ ਸਨ। ਵਿਧਾਨ ਸਭਾ ਚੋਣਾਂ ਵਿੱਚ ਮੁਕੇਸ਼ ਅਗਨੀਹੋਤਰੀ ਦੀ ਜਿੱਤ ਤੋਂ ਬਾਅਦ, ਉਨ੍ਹਾਂ ਨੇ ਤਿੰਨ ਦੇਵੀ ਮੰਦਰਾਂ (ਚਿੰਤਪੁਰਨੀ, ਜਵਾਲਾਜੀ ਅਤੇ ਬਗਲਾਮੁਖੀ) ਦੀ ਪੈਦਲ ਯਾਤਰਾ ਕੀਤੀ ਸੀ। ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਮੁਕੇਸ਼ ਦੀ ਫੇਸਬੁੱਕ ਵਾਲ ‘ਤੇ ਵੀਡੀਓ ਸ਼ੇਅਰ ਕੀਤੀ ਸੀ। ਇਸ ਵਿੱਚ ਕਿਹਾ ਗਿਆ ਕਿ 12 ਫਰਵਰੀ ਨੂੰ ਹਰੋਲੀ ਇਲਾਕੇ ਦੇ ਬਾਠੂ ਸਥਿਤ ਕਮਿਊਨਿਟੀ ਹਾਲ ਵਿੱਚ ਮਾਤਾ ਦੇ ਹੁਕਮਾਂ ’ਤੇ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।