ਕਿਸਾਨਾਂ ਦੇ ਦਿੱਲੀ ਕੂਚ ਮੌਕੇ ਮੂਸੇਵਾਲਾ ਦੇ ਪਿਤਾ ਨੇ ਪਾਈ ਪੋਸਟ, “ਜੇ ਪੁੱਤਰ ਜ਼ਿੰਦਾ ਹੁੰਦਾ ਤਾਂ ਸੰਘਰਸ਼ ਵਿਚ ਸਭ ਤੋਂ ਅੱਗੇ ਹੁੰਦਾ”

ਮਾਨਸਾ, 13 ਫਰਵਰੀ 2024 – ਦਿੱਲੀ ਵੱਲ ਕਿਸਾਨ ਮਾਰਚ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕੀਤਾ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖ ਕੇ ਫੇਸਬੁੱਕ ‘ਤੇ ਪਾਈ ਜਿਸ ‘ਚ ਖੇਤੀ ਪ੍ਰਤੀ ਸਿੱਧੂ ਦੇ ਪਿਆਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਜੂਨ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੁਣ ਤੱਕ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ- “ਖੇਤੀ ਮੇਰੇ ਪੁੱਤਰ ਸਿੱਧੂ ਮੂਸੇ ਵਾਲਾ ਦੇ ਦਿਲ ਦੇ ਬਹੁਤ ਨੇੜੇ ਸੀ, ਟਰੈਕਟਰ ਉਸ ਦਾ ਜਨੂੰਨ ਸਨ। ਆਪਣੀ ਮਿੱਟੀ ਲਈ ਉਸਦੇ ਪਿਆਰ ਨੇ ਉਸਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਉਸਨੇ ਕਿਸਾਨਾਂ ਲਈ ਪੂਰੇ ਤਨ-ਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਅੱਜ ਉਹ ਸਰੀਰਕ ਤੌਰ ਤੇ ਸਾਡੇ ਵਿਚਕਾਰ ਹੁੰਦਾ ਤਾਂ ਇਸ ਸੰਘਰਸ਼ ਵਿੱਚ ਅੱਜ ਵੀ ਸਭ ਤੋਂ ਅੱਗੇ ਹੁੰਦਾ।”

ਵਰਨਣਯੋਗ ਹੈ ਕਿ ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਦਾ ਸਮਰਥਨ ਕੀਤਾ ਸੀ। ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਬਣ ਚੁੱਕਾ ਸੀ। ਉਸ ਦੀ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੀ। ਪਰ ਟਰੈਕਟਰਾਂ ਨਾਲ ਉਸਦਾ ਪਿਆਰ ਹਮੇਸ਼ਾ ਬਣਿਆ ਰਿਹਾ। ਜਦੋਂ ਵੀ ਉਹ ਭਾਰਤ ਵਿੱਚ ਠਹਿਰਦਾ ਸੀ ਤਾਂ ਰਾਤ ਨੂੰ ਆਪਣੇ ਘਰ ਪਿੰਡ ਮੂਸੇ ਆ ਜਾਂਦਾ ਸੀ।

ਇੱਥੇ ਇੱਕ ਲੈਜੇਂਡ ਗਾਇਕ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਸਨ। ਇੱਥੇ ਹੀ ਬੱਸ ਨਹੀਂ ਪਿੰਡ ਮੂਸੇਵਾਲਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਆਲੀਸ਼ਾਨ ਘਰ ਬਣ ਰਿਹਾ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੱਦ ਕੇ ਲਿਆਉਂਦੇ ਸਨ।

ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ 5911 ਦਾ ਜ਼ਿਕਰ ਵੀ ਕਈ ਵਾਰ ਸੁਣਨ ਨੂੰ ਮਿਲਦਾ ਹੈ। ਮੂਸੇਵਾਲਾ ਕੋਲ ਗੱਡੀਆਂ ਦੇ ਨਾਲ-ਨਾਲ 1 ਨਹੀਂ 4 ਤੋਂ 5, 5911 ਟਰੈਕਟਰ ਸ਼ਾਮਲ ਸਨ। ਜਿਸ ਨੂੰ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਵੀ ਦਿਖਾਉਂਦੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PSEB ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ: ਮੋਬਾਈਲ ਐਪ ਦੀ ਨਿਗਰਾਨੀ ਹੇਠ ਖੋਲ੍ਹੇ ਜਾਣਗੇ ਪ੍ਰਸ਼ਨ ਪੱਤਰ

ਫਤਿਹਗੜ੍ਹ ਸਾਹਿਬ ਤੋਂ ਕਿਸਾਨਾਂ ਨੇ ‘ਦਿੱਲੀ ਚਲੋ’ ਮਾਰਚ ਲਈ ਪਾਏ ਚਾਲੇ