ਰਾਹੁਲ ਗਾਂਧੀ ਨੇ ਸ਼ੰਭੂ ਬਾਰਡਰ ‘ਤੇ ਜ਼ਖਮੀ ਹੋਏ ਕਿਸਾਨਾਂ ਦਾ ਹਾਲਚਾਲ ਜਾਣਿਆ

ਸ਼ੰਭੂ ਬਾਰਡਰ, 14 ਫਰਵਰੀ 2024 – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੰਭੂ ਬਾਰਡਰ ‘ਤੇ ਜ਼ਖਮੀ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਪਹੁੰਚੇ। ਇੱਥੇ ਉਨ੍ਹਾਂ ਨੇ ਜ਼ਖਮੀ ਕਿਸਾਨਾਂ ਨੂੰ ਰਾਹੁਲ ਗਾਂਧੀ ਨਾਲ ਫੋਨ ‘ਤੇ ਗੱਲ ਕੀਤੀ। ਰਾਹੁਲ ਗਾਂਧੀ ਨੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਸੱਟਾਂ ਬਾਰੇ ਜਾਣਿਆ।

ਇਸ ਦੌਰਾਨ ਕਿਸਾਨੀ ਅੰਦੋਲਨ ਵਿੱਚ ਪੁਲਿਸ ਦੇ ਅੰਨੇ ਤਸ਼ੱਦਦ ਦਾ ਸ਼ਿਕਾਰ ਹੋ ਬੁਰੀ ਤਰ੍ਹਾਂ ਜਖ਼ਮੀ ਹੋਏ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਦੀ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਵਾਈ। ਉਹਨਾਂ ਕਿਸਾਨਾਂ ਦਾ ਹਾਲ ਚਾਲ ਪੁੱਛਣ ਦੇ ਨਾਲ ਨਾਲ ਦੇਸ਼ ਦੇ ਅੰਨਦਾਤਾਵਾਂ ਦੇ ਇਸ ਸੰਘਰਸ਼ ਵਿੱਚ ਪੂਰਨ ਸਮਰਥਨ ਦੀ ਗੱਲ ਵੀ ਆਖੀ।

ਰਾਜਾ ਵੜਿੰਗ ਨੇ ਇਸ ਗੱਲਬਾਤ ਦੀ ਵੀਡੀਓ ਫੇਸਬੁੱਕ ’ਤੇ ਪੋਸਟ ਕੀਤੀ ਹੈ। ਇਸ ਵਿਚ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ 17 ਸਾਲਾਂ ਤੱਕ ਫੌਜ ਵਿਚ ਰਿਹਾ ਹੈ ਤੇ ਉਹ ਗੋਲੀ ਦੇ ਜ਼ਖ਼ਮ ਤੇ ਹੰਝੂ ਗੈਸ ਦੇ ਗੋਲੇ ਨਾਲ ਹੋਏ ਜ਼ਖ਼ਮ ਵਿਚਲਾ ਫਰਕ ਜਾਣਦਾ ਹੈ। ਉਸਨੂੰ ਗੋਲੀ ਲੱਗੀ ਹੈ। ਹਰਿਆਣਾ ਪੁਲਿਸ 12 ਬੋਰ ਦੀਆਂ ਰਾਈਫਲਾਂ ਨਾਲ ਗੋਲੀਆਂ ਦਾਗ ਰਹੀ ਹੈ। ਉਸਨੇ ਇਹ ਵੀ ਦੱਸਿਆ ਕਿ ਰੱਬੜ ਦੀਆਂ ਗੋਲੀਆਂ ਉਸਦੇ ਸਿਰ ਅਤੇ ਮੂੰਹ ’ਤੇ ਵੱਜੀਆਂ ਹਨ ਤੇ ਉਸਦੀ ਅੱਖ ਦਾ ਨੁਕਸਾਨ ਹੋਣ ਵਾਲਾ ਸੀ ਪਰ ਡਾਕਟਰ ਨੇ ਬਚਾ ਲਿਆ। ਉਸਨੇ ਦੱਸਿਆ ਕਿ 100 ਤੋਂ ਜ਼ਿਆਦਾ ਕਿਸਾਨ ਜ਼ਖ਼ਮੀ ਹੋਏ ਹਨ ਤੇ 3 ਤੋਂ 4 ਗੰਭੀਰ ਜ਼ਖ਼ਮੀ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਕੀਤੇ ਸਰਕਾਰ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ

ਪੰਜਾਬ ਦੇ ਕੁਝ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ, ਪੰਜਾਬ ਸਰਕਾਰ ਨੇ ਨਹੀਂ ਕੀਤਾ ਕੋਈ ਹੁਕਮ