ਮੋਟਰਸਾਈਕਲ ਆਏ ਤਿੰਨ ਨੌਜਵਾਨਾਂ ਨੇ BSF ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਸੁੱਟਿਆ ਪੈਟਰੋਲ ਬੰਬ

  • ਘਟਨਾ CCTV ‘ਚ ਕੈਦ

ਗੁਰਦਾਸਪੁਰ, 14 ਫਰਵਰੀ 2024 – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਵਿਖੇ ਬੀ ਐਸ ਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੀ ਘਟਨਾ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ। ਗ਼ਨੀਮਤ ਇਹ ਰਹੀ ਕੇ ਇਸ ਹਮਲੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਸੀ ਸੀ ਟੀ ਵੀ ਮੁਤਾਬਿਕ ਇਹ ਹਮਲਾ ਜਬਰਦਸਤ ਸੀ ਅਤੇ ਘਰ ਦੇ ਵੇਹੜੇ ਅੰਦਰ ਅੱਗ ਦਾ ਗੁਬਾਰ ਲੱਗ ਗਿਆ।

ਉੱਥੇ ਹੀ ਪੀੜਤ ਰਿਟਾਇਰਡ ਸਬ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ। ਉਹਨਾਂ ਦੇ ਬੱਚੇ ਵਿਦੇਸ਼ ਤੋਂ ਪਿੰਡ ਆਏ ਹੋਏ ਹਨ। ਦੇਰ ਰਾਤ ਉਹ ਬੱਚਿਆਂ ਨਾਲ ਜਦੋਂ ਸੈਰ ਕਰਕੇ ਵਾਪਿਸ ਆਏ ਤਾਂ ਇਕ ਦਮ ਧਮਾਕਾ ਸੁਣਿਆ ਜਦ ਬਾਹਰ ਆਕੇ ਦੇਖਿਆ ਤਾਂ ਵਿਹੜੇ ਅੰਦਰ ਅੱਗ ਦਾ ਗੁਬਾਰ ਨਜਰ ਆਇਆ। ਸੀ ਸੀ ਟੀ ਵੀ ਚੈੱਕ ਕਰਨ ਤੇ ਪਤਾ ਚੱਲਿਆ ਕਿ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਲਾਗ-ਡਾਟ ਨਹੀਂ ਹੈ। ਉਹਨਾਂ ਇਨਸਾਫ ਦੀ ਗੁਹਾਰ ਲਗਾਈ।

ਉੱਥੇ ਹੀ ਸੰਬੰਧਿਤ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਸੀ ਸੀ ਟੀ ਵੀ ਖੰਗਾਲੀ ਜਾ ਰਹੀ ਹੈ। ਤਿੰਨ ਲੋਕਾਂ ਵਲੋਂ ਇਹ ਹਮਲਾ ਕੀਤਾ ਗਿਆ ਹੈ। ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਨੂੰ ਲੈ ਕੇ ਪੰਜਾਬ-ਹਰਿਆਣਾ ਪ੍ਰਸ਼ਾਸਨ ਹੋਏ ਆਹਮੋ-ਸਾਹਮਣੇ

ਲੁਧਿਆਣਾ ਦੇ ESIC ਹਸਪਤਾਲ ਨੂੰ ਜਲਦੀ ਹੀ ਕੀਤਾ ਜਾਵੇਗਾ ਅੱਪਗ੍ਰੇਡ: ਅਰੋੜਾ