ਲੁਧਿਆਣਾ, 19 ਦਸੰਬਰ 2020 – ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾਂ ‘ਚ ਪੰਜ ਨੌਜਵਾਨਾਂ ਵਲੋਂ ਇਕ ਨਵ ਵਿਆਹੁਤਾ ਲੜਕੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਲੁਧਿਆਣਾ ਦੇ ਹੈਬੋਵਾਲ ਦੀ ਰਹਿਣ ਵਾਲੀ ਹੈ ਅਤੇ ਵਿਆਹ ਸ਼ਾਦੀਆਂ ‘ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ। ਉਕਤ ਦੋਸ਼ੀਆਂ ਨੇ ਉਸ ਨੂੰ ਵਿਆਹ ‘ਚ ਮਹਿੰਦੀ ਲਗਾਉਣ ਦਾ ਕਹਿ ਕੇ ਐਮ. ਬੀ. ਡੀ. ਮਾਲ ਨੇੜੇ ਬੁਲਾਇਆ ਸੀ, ਜਿੱਥੋਂ ਕਿ ਇਹ ਦੋਸ਼ੀ ਉਸ ਨੂੰ ਪਿੰਡ ਮੰਡਿਆਣੀ ਸਥਿਤ ਇਕ ਕੋਠੀ ਵਿਚ ਲੈ ਗਏ ਅਤੇ ਉੱਥੇ ਪੰਜ ਨੌਜਵਾਨਾਂ ਨੇ ਉਸ ਨਾਲ ਗੈਂਗਰੇਪ ਕੀਤਾ। ਜਬਰ ਜਨਾਹ ਕਰਨ ਉਪਰੰਤ ਦੋਸ਼ੀ ਲੜਕੀ ਨੂੰ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।
ਇਸ ਮੌਕੇ ਥਾਣਾ ਦਾਖਾ ਦੇ ਡੀ ਐਸ ਪੀ ਗੁਰਬੰਸ ਸਿੰਘ।ਬੈਂਸ ਨੇ ਕਿਹਾ ਕਿ ਪੀੜਤ ਲੜਕੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ ਤੇ ਜਲਦੀ ਹੀ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ।