ਕਿਸਾਨ ਅੰਦੋਲਨ ਦੇ ਹੱਕ ‘ਚ ਆਏ ਹਰਿਆਣਾ ਦੇ ਕਿਸਾਨ, ਅੱਜ ਸੂਬੇ ‘ਚ ਕਰਨਗੇ ਟਰੈਕਟਰ ਮਾਰਚ, ਪੰਜਾਬ ‘ਚ ਵੀ 2 ਦਿਨਾਂ ਲਈ ਟੋਲ ਕਰਵਾਏ ਜਾਣਗੇ ਫਰੀ

ਚੰਡੀਗੜ੍ਹ, 17 ਫਰਵਰੀ 2024 – ਅੱਜ (17 ਫਰਵਰੀ ਨੂੰ) ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਇਸ ਅੰਦੋਲਨ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਅਤੇ ਇੱਕ ਸਬ ਇੰਸਪੈਕਟਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ।

ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਈ ਹੈ। ਉਹ ਅੱਜ ਤੋਂ 2 ਦਿਨਾਂ ਲਈ ਪੰਜਾਬ ਦੇ ਸਾਰੇ ਟੋਲ ਫਰੀ ਕਰ ਦੇਣਗੇ। ਇਸ ਤੋਂ ਇਲਾਵਾ ਪੰਜਾਬ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਦੇ ਘਰ ਦਾ ਘਿਰਾਓ ਕਰਨਗੇ।

ਇਸ ਦੇ ਨਾਲ ਹੀ ਬੀਕੇਯੂ (ਚੜੂਨੀ) ਹਰਿਆਣਾ ਦੀਆਂ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢੇਗੀ। ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਚੜੂਨੀ ਗਰੁੱਪ ਹਰਿਆਣਾ ਦੀਆਂ ਸਾਰੀਆਂ ਤਹਿਸੀਲਾਂ ‘ਚ ਟਰੈਕਟਰ ਮਾਰਚ ਕੱਢੇਗਾ। ਕਿਸਾਨਾਂ ਨੂੰ ਸਵੇਰੇ 11 ਵਜੇ ਧਰਨਾ ਦੇਣ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਨੂੰ ਸੱਦਾ ਹੈ ਕਿ ਕੋਈ ਵੀ ਕਿਸਾਨ ਪਿੰਡ ਵਿੱਚ ਟਰੈਕਟਰ ਲੈ ਕੇ ਨਾ ਬੈਠਣ, ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇ। ਇਹ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇਗਾ।

ਕਿਸਾਨਾਂ ਵੱਲੋਂ 11 ਫਰਵਰੀ ਤੋਂ ਦਿੱਲੀ ਵੱਲੋਂ ਕੂਚ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਦੀ ਸਰਕਾਰ ਵੱਲੋਂ ਭਾਰੀ ਬਲ ਦਾ ਪ੍ਰਯੋਗ ਕਰਕੇ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੀਆਂ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਝੜਪਾਂ ਦੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਕਿਸਾਨ ਵੱਡੀ ਗਿਣਤੀ ‘ਚ ਜ਼ਖਮੀ ਵੀ ਹੋਏ ਹਨ।

ਇਸ ਦੌਰਾਨ ਕਿਸਾਨ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਪੰਜਾਬ ਸਰਕਾਰ ਦੀ ਵਿਚੋਲਗੀ ‘ਚ ਕਈ ਮੀਟਿੰਗਾਂ ਵੀ ਹੋਈਆਂ ਹਨ, ਪਰ ਕਿਸੇ ਵੀ ਮੀਟਿੰਗ ‘ਚ ਗੱਲ ਤਣ-ਪੱਤਣ ਨਹੀਂ ਲੱਗੀ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਦੋ ਮੀਟਿੰਗਾਂ ਅਤੇ ਇਕ ਮੀਟਿੰਗ ਅੰਦੋਲਨ ਦੇ ਵਿਚਾਲੇ ਇੱਕ ਮੀਟਿੰਗ ਹੋ ਚੁੱਕੀ ਹੈ ਪਰ ਕਿਸੇ ਵੀ ਮੀਟਿੰਗ ‘ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਸਹਿਮਤੀ ਨਹੀਂ ਬਣੀ। ਹੁਣ ਅਗਲੀ ਮੀਟਿੰਗ ਫੇਰ ਤੋਂ ਇਸ ਐਤਵਾਰ (18 ਫਰਵਰੀ) ਨੂੰ ਹੋਵੇਗੀ। 11 ਫਰਵਰੀ ਤੋਂ ਲੈ ਅੱਜ ਅੰਦੋਲਨ ਨੂੰ ਸੱਤਵਾਂ ਦਿਨ ਦਿਨ ਹੈ ਕਿਸਾਨ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ ਅਤੇ ਐਤਵਾਰ ਨੂੰ ਕੇਂਦਰ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਨ ਅਤੇ ਉਸ ਮੀਟਿੰਗ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਉਲੀਕਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਸੁਨੀਲ ਜਾਖੜ ਹੋਏ ਗਾਇਬ, ਵਿਰੋਧੀ ਲੈ ਰਹੇ ਨਿਸ਼ਾਨੇ ‘ਤੇ

ਚੰਡੀਗੜ੍ਹ ‘ਚ ਅੱਜ ਤੋਂ ਵੈਸਟਰਨ ਡਿਸਟਰਬੈਂਸ ਹੋਵੇਗਾ ਸਰਗਰਮ, ਮੀਂਹ ਪੈਣ ਦੀ ਸੰਭਾਵਨਾ