ਬਟਾਲਾ ‘ਚ ਬੱਚਿਆਂ ਦੀ ਲੜਾਈ ਦੌਰਾਨ ਚੱਲੀਆਂ ਗੋ+ਲੀਆਂ, ਪੜ੍ਹੋ ਵੇਰਵਾ

  • ਇੱਟਾਂ-ਪੱਥਰਾਂ ਨਾਲ ਵੀ ਕੀਤਾ ਹ+ਮਲਾ

ਬਟਾਲਾ, 17 ਫਰਵਰੀ 2024 – ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਦੇਰ ਰਾਤ 6 ਸਾਲ ਦੇ ਬੱਚਿਆਂ ਵਿੱਚ ਹੋਈ ਲੜਾਈ ਨੇ ਗੰਭੀਰ ਰੂਪ ਲੈ ਲਿਆ। ਜਿਸ ਵਿੱਚ ਇੱਕ ਪਾਸਿਓਂ 6 ਰਾਉਂਡ ਫਾਇਰ ਕੀਤੇ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕਰਕੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ‘ਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ।

ਪੁਲਿਸ ਅਧਿਕਾਰੀ ਮੋਹਿਤ ਬੇਦੀ ਨੇ ਦੱਸਿਆ ਕਿ ਉਹ ਡਿਊਟੀ ‘ਤੇ ਸਨ ਤਾਂ ਉਨ੍ਹਾਂ ਨੂੰ ਆਪਣੀ ਪਤਨੀ ਦਾ ਫ਼ੋਨ ਆਇਆ ਕਿ ਗਲੀ ‘ਚ ਬੱਚਿਆਂ ਦੀ ਆਪਸ ‘ਚ ਲੜਾਈ ਹੋ ਰਹੀ ਹੈ ਅਤੇ ਗੁਆਂਢੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਚੰਗਾ-ਮਾੜਾ ਬੋਲ ਰਹੇ ਹਨ ਅਤੇ ਕੁੱਟਮਾਰ ਕਰ ਰਹੇ ਹਨ, ਜਦੋਂ ਮੈਂ ਆਪਣੇ ਭਰਾ ਅਤੇ ਦੋਸਤ ਦੇ ਨਾਲ ਆਪਣੇ ਗੁਆਂਢੀ ਦੇ ਨਾਲ ਗੱਲ ਕਰਨ ਲਈ ਆਇਆ ਤਾਂ ਉਨ੍ਹਾਂ ਨੇ ਉੱਪਰੋਂ ਇੱਟਾਂ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਲਗਾਤਾਰ 6 ਰਾਉਂਡ ਫਾਇਰ ਕੀਤੇ।

ਜਿਸ ਵਿੱਚ ਮੈਂ ਅਤੇ ਮੇਰੇ ਭਰਾ ਦੀਆਂ ਲੱਤਾਂ ਵਿੱਚ ਛਰਲੇ ਲੱਗੇ। ਉਨ੍ਹਾਂ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੋਲੀ ਚਲਾਉਣ ਵਾਲੇ ਪਿਓ-ਪੁੱਤ ਖਿਲਾਫ 307 ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ |

ਦੂਜੀ ਧਿਰ ਨੇ ਦੋਸ਼ ਲਾਇਆ ਕਿ ਬੱਚਿਆਂ ਦੀ ਆਪਸੀ ਲੜਾਈ ਤੋਂ ਬਾਅਦ ਪੁਲੀਸ ਮੁਲਾਜ਼ਮ ਦੀ ਪਤਨੀ ਸਾਡੇ ਘਰ ਆ ਗਈ ਅਤੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਈ ਅਤੇ ਉਸ ਤੋਂ ਬਾਅਦ ਉਸ ਦਾ ਪਤੀ ਆਪਣੇ 30-40 ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਆਇਆ ਅਤੇ ਸਾਡੇ ਘਰ ’ਤੇ ਹਮਲਾ ਕਰ ਦਿੱਤਾ।

ਇਹ ਲੋਕ ਸਾਨੂੰ ਪਹਿਲਾਂ ਵੀ ਕਈ ਵਾਰ ਚੰਗੀਆਂ-ਮਾੜੀਆਂ ਗੱਲਾਂ ਕਹਿ ਚੁੱਕੇ ਹਨ। ਇਸ ਲਈ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ। ਡੀਐਸਪੀ ਸਿਟੀ ਲਲਿਤ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਜਲਦੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਸ਼ੁਰੂ ਹੋਣਗੀਆਂ ਉਡਾਣਾਂ: ਰੂਟ ਹੋਏ ਅਲਾਟ

ਹਰਿਆਣਾ ਪੁਲਿਸ ਦੇ ਵਹਿਸ਼ੀਆਨਾ ਹਮਲੇ ਦਾ ਸ਼ਿਕਾਰ ਹੋਏ ਸਾਰੇ ਕਿਸਾਨਾਂ ਨੂੰ ਸਰਕਾਰੀ ਨੌਕਰੀ ਦਿਓ – ਸੁਖਬੀਰ ਬਾਦਲ