ਚੰਡੀਗੜ੍ਹ, 18 ਫਰਵਰੀ 2024 – ਕੁੱਤੇ ਨੂੰ ਸਭ ਤੋਂ ਵਫ਼ਾਦਾਰ ਜਾਨਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪਰ ਵਫ਼ਾਦਾਰ ਹੋਣ ਦੇ ਨਾਲ-ਨਾਲ ਕੁੱਤਾ ਕਾਫ਼ੀ ਬੁੱਧੀਮਾਨ ਵੀ ਹੁੰਦਾ ਹੈ। ਕਈ ਵਾਰ ਉਨ੍ਹਾਂ ਦੀ ਵਫ਼ਾਦਾਰੀ ਜਾਂ ਬਹਾਦਰੀ ਦੇ ਵੀਡੀਓ ਇੰਟਰਨੈੱਟ ‘ਤੇ ਸਾਹਮਣੇ ਆਉਂਦੇ ਰਹਿੰਦੇ ਹਨ।
https://www.instagram.com/reel/C3ZvEc-h7Ry/?
ਇਹ ਇਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇਕ ਕੁੱਤਾ ਘਰ ‘ਚ ਮੰਜੇ ‘ਤੇ ਬੈਠਾ ਹੈ। ਨੇੜੇ ਹੀ ਇੱਕ ਇਲੈਕਟ੍ਰਿਕ ਸਕੂਟਰ ਵੀ ਚਾਰਜ ਹੋ ਰਿਹਾ ਹੈ, ਪਰ ਅਚਾਨਕ ਇਲੈਕਟ੍ਰਿਕ ਸਕੂਟਰ ਨਾਲ ਜੁੜੇ ਇੱਕ ਐਕਸਟੈਂਸ਼ਨ ਬੋਰਡ ਨੂੰ ਅੱਗ (ਸ਼ਾਰਟ ਸਰਕਟ) ਲੱਗ ਗਈ। ਇਹ ਅੱਗ ਹੌਲੀ-ਹੌਲੀ ਇਲੈਕਟ੍ਰਿਕ ਸਕੂਟਰ ਨੂੰ ਵੀ ਆਪਣੀ ਲਪੇਟ ‘ਚ ਲੈਣ ਲੱਗਦੀ ਹੈ। ਕੁੱਤਾ ਕੁਝ ਦੇਰ ਉਸ ਵੱਲ ਦੇਖਦਾ ਰਿਹਾ। ਉਹ ਥੋੜ੍ਹਾ ਡਰਦਾ ਵੀ ਹੈ, ਪਰ ਫਿਰ ਮੰਜੇ ਤੋਂ ਹੇਠਾਂ ਆ ਜਾਂਦਾ ਹੈ ਅਤੇ ਬਿਜਲੀ ਬੋਰਡ ਨੂੰ ਐਕਸਟੈਂਸ਼ਨ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਉਹ ਫਿਰ ਆ ਕੇ ਮੰਜੇ ‘ਤੇ ਬੈਠ ਜਾਂਦਾ ਹੈ। ਇਸ ਦੌਰਾਨ ਥੋੜ੍ਹੀ ਜਿਹੀ ਅੱਗ ਵੀ ਬੁਝ ਜਾਂਦੀ ਹੈ। ਇਸ ਤਰ੍ਹਾਂ ਕੁੱਤੇ ਦੀ ਬੁੱਧੀ ਕਾਰਨ ਸਾਰਾ ਘਰ ਅੱਗ ਦੀ ਲਪੇਟ ‘ਚ ਆਉਣ ਤੋਂ ਬਚ ਗਿਆ।