ਨਵੀਂ ਦਿੱਲੀ, 20 ਦਸੰਬਰ 2020 – ਬ੍ਰਿਟੇਨ ਦੇ ਸਿੱਖਾਂ ਨੇ ਮੋਦੀ ਦੀ ਮਾਂ ਨੂੰ ਚਿੱਠੀ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਮੋਦੀ ਮਾਂ ਹੀਰਾਬੇਨ ਨੂੰ ਮੋਦੀ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਕੁੱਝ ਭਾਜਪਾ ਸਮਰਥਕ ਐਕਟਰਸ ਪੰਜਾਬ ਦੀਆਂ ਮਾਂਵਾਂ ਨੂੰ ਬਦਨਾਮ ਕਰ ਰਹੀਆਂ ਹਨ, ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਅੰਦੋਲਨ ਚ ਸ਼ਾਮਿਲ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੀਆਂ ਮਾਂਵਾਂ ਖਿਲਾਫ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਮਰਥਕਾਂ ਨੂੰ ਰੋਕਣ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਦੇਸ਼ ਦੀਆਂ ਮਾਂਵਾਂ-ਭੈਣਾਂ ਦੇ ਸਨਮਾਨ ਦੀ ਪ੍ਰੰਪਰਾ ਨੂੰ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕਰੋਗੇ।