ਦਿੱਲੀ ਕੂਚ ਤੋਂ ਪਹਿਲਾਂ ਸੁਣੋ ਕਿਸਾਨ ਆਗੂਆਂ ਸਰਵਣ ਪੰਧੇਰ ਤੇ ਜਗਜੀਤ ਡੱਲੇਵਾਲ ਦੇ ਵੱਡੇ ਬਿਆਨ, ਪੜ੍ਹੋ ਵੇਰਵਾ

ਸ਼ੰਭੂ ਬਾਰਡਰ, 21 ਫਰਵਰੀ 2024 – ਐਤਵਾਰ ਨੂੰ ਕਿਸਾਨਾਂ ਤੇ ਸਰਕਾਰਾਂ ਵਿਚਾਲੇ ਚੌਥੇ ਦੌਰ ਦੀ ਮੀਟਿੰਗ ‘ਚ ਗੱਲ ਕਿਸੇ ਵੀ ਸਿਰੇ ਨਹੀਂ ਚੜ੍ਹ ਸਕੀ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ 11 ਵਜੇ ਦੇ ਕਰੀਬ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ।

ਉਸ ਤੋਂ ਪਹਿਲਾਂ ਅੱਜ ਦੇ ‘ਦਿੱਲੀ ਚਲੋ’ ਮਾਰਚ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, “ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਅਸੀਂ ਮੀਟਿੰਗਾਂ ਵਿੱਚ ਹਾਜ਼ਰ ਹੋਏ, ਹਰ ਨੁਕਤੇ ‘ਤੇ ਵਿਚਾਰ ਕੀਤਾ ਗਿਆ ਅਤੇ ਹੁਣ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ, ਅਸੀਂ ਸ਼ਾਂਤੀ ‘ਤੇ ਕਾਇਮ ਰਹਾਂਗੇ। ਪੂਰਨਸ਼ਾਂਤੀ ਅੱਗੇ ਵਧਾਂਗੇ…..ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅੱਗੇ ਆਉਣ ਅਤੇ ਸਾਡੀਆਂ ਮੰਗਾਂ ਮੰਨਣ। 1.5-2 ਲੱਖ ਕਰੋੜ ਰੁਪਏ ਕੋਈ ਵੱਡੀ ਰਕਮ ਨਹੀਂ ਹੈ…ਸਾਨੂੰ ਇਨ੍ਹਾਂ ਰੁਕਾਵਟਾਂ ਨੂੰ ਹਟਾਉਣ ਅਤੇ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ…”

ਉਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, “ਸਾਡਾ ਇਰਾਦਾ ਕੋਈ ਹਫੜਾ-ਦਫੜੀ ਮਚਾਉਣਾ ਨਹੀਂ ਹੈ… ਅਸੀਂ 7 ਨਵੰਬਰ ਤੋਂ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਤਾਂ ਇਸਦਾ ਮਤਲਬ ਸਰਕਾਰ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ…

ਇਹ ਸਹੀ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ। ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ। ਸਰਕਾਰ ਨੂੰ ਬੈਰੀਕੇਡ ਹਟਾ ਕੇ ਸਾਨੂ ਦਿੱਲੀ ਵੱਲ ਜਾਣ ਦੇਣਾ ਚਾਹੀਦਾ ਹੈ… ਨਹੀਂ ਤਾਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਨ… ਅਸੀਂ ਸ਼ਾਂਤਮਈ ਹਾਂ… ਜੇਕਰ ਉਹ ਇੱਕ ਹੱਥ ਵਧਾਉਂਦੇ ਹਨ ਤਾਂ ਅਸੀਂ ਵੀ ਸਹਿਯੋਗ ਦੇਵਾਂਗੇ… ਅਸੀਂ ਸਥਿਤੀ ਨੂੰ ਸੰਭਾਲਣਾ ਹੈ।… ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੰਟਰੋਲ ਨਾ ਗੁਆਉਣ…”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਸਲੇ ਨੂੰ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ ਹੱਲ, ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਪੀਲ

ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਅੱਗੇ ਵਧਣ ਤੋਂ ਪਹਿਲਾਂ ਜਾਰੀ ਕੀਤੀ ਚਿਤਾਵਨੀ