ਸਿੰਘੂ ਬਾਰਡਰ, 20 ਦਸੰਬਰ 2020 – ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਸੰਯੁਕਤ ਮੋਰਚੇ ਨੇ ਕੇਂਦਰ ਸਰਕਾਰ ਖਿਲਾਫ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਪੜ੍ਹੋ ਕੀ-ਕੀ ਕੀਤੇ ਐਲਾਨ…
- ਕਿਸਾਨਾਂ ਵੱਲੋਂ 24 ਘੰਟੇ ਲਈ ਭੁੱਖ ਹੜਤਾਲ ਕੀਤੀ ਜਾਵੇਗੀ
- 25-26-27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ਾ ਤਿੰਨ ਦਿਨ ਲਈ ਫਰੀ ਕੀਤੇ ਜਾਣਗੇ
- 26-27 ਨੂੰ ਐਨ ਡੀ ਏ ਦਾ ਘਿਰਾਓ ਕੀਤਾ ਜਾਵੇਗਾ
- ਮੋਦੀ ਦੀ ਮਨ ਕੀ ਬਾਤ ਦਾ ਥਾਲੀਆਂ ਖੜਕਾ ਕੇ ਕੀਤਾ ਜਾਵੇਗਾ ਵਿਰੋਧ
- ਆੜ੍ਹਤੀਆਂ ‘ਤੇ ਕੀਤੀ ਛਾਪੇਮਾਰੀ ਦੀ ਕੀਤੀ ਨਿਖੇਧੀ, ਜਥੇਬੰਦੀਆਂ ਦੇਣਗੀਆਂ ਆੜ੍ਹਤੀਆਂ ਦਾ ਸਾਥ
- ਸਰਕਾਰ ਠੰਡ ‘ਚ ਬੈਠੇ ਕਿਸਾਨਾਂ ਲਈ ਨਹੀਂ ਕੁੱਝ ਵੀ ਸੋਚ ਰਹੀ
- ਧਰਨੇ ‘ਚ ਆਉਣ ਵਾਲੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ
- ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ