ਨਵੀਂ ਦਿੱਲੀ, 27 ਫਰਵਰੀ 2024 – ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਿਰਕਾਰ ਆਪਣੀ ਸਰਜਰੀ ਕਰਵਾ ਲਈ ਹੈ। ਸ਼ਮੀ ਦੀ ਅੱਡੀ ਦਾ ਆਪਰੇਸ਼ਨ ਸਫਲ ਰਿਹਾ ਹੈ। ਸਟਾਰ ਗੇਂਦਬਾਜ਼ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ। ਆਪਣੀ ਸੱਟ ਬਾਰੇ ਅਪਡੇਟ ਦਿੰਦੇ ਹੋਏ ਸ਼ਮੀ ਨੇ ਕਿਹਾ ਕਿ ਉਸ ਦੀ ਅੱਡੀ ਦਾ ਆਪਰੇਸ਼ਨ ਸਫਲ ਰਿਹਾ ਹੈ।
ਸਟਾਰ ਗੇਂਦਬਾਜ਼ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਲਿਖੀ। ਸ਼ਮੀ ਨੇ ਲਿਖਿਆ- ਮੈਂ ਆਪਣੇ ਪੈਰਾਂ ‘ਤੇ ਮੁੜ ਖੜ੍ਹਾ ਹੋਣ ਲਈ ਬੇਤਾਬ ਹਾਂ। ਨਾਲ ਹੀ ਸ਼ਮੀ ਨੇ ਕੁੱਲ ਚਾਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਹਸਪਤਾਲ ‘ਚ ਦਾਖਲ ਨਜ਼ਰ ਆ ਰਹੇ ਹਨ।
ਉਹ ਸਰਜਰੀ ਕਾਰਨ ਆਈਪੀਐਲ 2024 ਤੋਂ ਬਾਹਰ ਹੋ ਗਿਆ ਸੀ, ਜਿਸ ਨਾਲ ਗੁਜਰਾਤ ਟਾਈਟਨਜ਼ ਨੂੰ ਵੱਡਾ ਝਟਕਾ ਲੱਗਾ ਸੀ। ਸ਼ਮੀ ਇੰਗਲੈਂਡ ਦੇ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ‘ਚ ਵੀ ਨਹੀਂ ਖੇਡ ਸਕੇ, ਉਨ੍ਹਾਂ ਨੇ ਆਖਰੀ ਵਾਰ ਭਾਰਤ ਲਈ ਨਵੰਬਰ ‘ਚ ਆਸਟ੍ਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ ਫਾਈਨਲ ‘ਚ ਖੇਡਿਆ ਸੀ।
ਸ਼ਮੀ ਨੇ ਵਿਸ਼ਵ ਕੱਪ ਦੇ 7 ਮੈਚਾਂ ‘ਚ 24 ਵਿਕਟਾਂ ਲੈ ਕੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਹ ਦਰਦ ਦੇ ਬਾਵਜੂਦ ਇਸ ਟੂਰਨਾਮੈਂਟ ‘ਚ ਖੇਡਿਆ। ਗੇਂਦਬਾਜ਼ੀ ਕਰਦੇ ਸਮੇਂ ਉਸ ਨੂੰ ਲੈਂਡਿੰਗ ‘ਚ ਦਿੱਕਤ ਆ ਰਹੀ ਸੀ।