ਬੈਂਗਲੁਰੂ, 27 ਫਰਵਰੀ 2024 – ਗੰਦੇ ਕੱਪੜੇ ਪਹਿਨੇ ਕਿਸਾਨ ਨੂੰ ਮੈਟਰੋ ‘ਚ ਜਾਣ ਤੋਂ ਰੋਕਣ ‘ਤੇ ਬੈਂਗਲੁਰੂ ਮੈਟਰੋ ਨੇ ਸੋਮਵਾਰ ਨੂੰ ਇੱਕ ਸੁਰੱਖਿਆ ਸੁਪਰਵਾਈਜ਼ਰ ਨੂੰ ਬਰਖਾਸਤ ਕਰ ਦਿੱਤਾ। ਦਰਅਸਲ, ਉਸ ਸੁਪਰਵਾਈਜ਼ਰ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਨੇ ਇਕ ਕਿਸਾਨ ਨੂੰ ਗੰਦੇ ਕੱਪੜੇ ਪਹਿਨਣ ਕਾਰਨ ਰੇਲ ਸੇਵਾ ਦੀ ਵਰਤੋਂ ਕਰਨ ਤੋਂ ਰੋਕਿਆ ਸੀ। ਜਿਸ ਦਾ ਇਕ ਯਾਤਰੀ ਨੇ ਰਾਜਾਜੀਨਗਰ ਮੈਟਰੋ ਸਟੇਸ਼ਨ ‘ਤੇ 18 ਫਰਵਰੀ ਦੀ ਘਟਨਾ ਦਾ ਵੀਡੀਓ ‘ਐਕਸ’ ‘ਤੇ ਪੋਸਟ ਕੀਤਾ ਸੀ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ‘ਚ ਇਕ ਵਿਅਕਤੀ ਨੇ ਲਿਖਿਆ, ”ਅਵਿਸ਼ਵਾਸ਼ਯੋਗ, ਕੀ ਮੈਟਰੋ ਸਿਰਫ ਵੀਆਈਪੀਜ਼ ਲਈ ਹੈ ? ਕੀ ਮੈਟਰੋ ਦੀ ਵਰਤੋਂ ਕਰਨ ਲਈ ਕੋਈ ਡਰੈੱਸ ਕੋਡ ਹੈ ? ਬੈਂਗਲੁਰੂ ਮੈਟਰੋ ਸਟੇਸ਼ਨ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ – ਰਾਜਾਜੀਨਗਰ ਮੈਟਰੋ ਸਟੇਸ਼ਨ ਦੇ ਸਟਾਫ ਨੇ ਇਕ ਕਿਸਾਨ ਨੂੰ ਮੈਟਰੋ ‘ਚ ਚੜ੍ਹਨ ਤੋਂ ਰੋਕ ਦਿੱਤਾ ਕਿਉਂਕਿ ਉਸ ਦੇ ਕੱਪੜੇ ਗੰਦੇ ਸਨ। ਵੀਡੀਓ ‘ਚ ਇਕ ਬਜ਼ੁਰਗ ਕਿਸਾਨ ਬੋਰੀਆਂ ਦੀ ਚੈਕਿੰਗ ਪੁਆਇੰਟ ‘ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਉਸ ਦੇ ਸਿਰ ‘ਤੇ ਮਾਲ ਦੀ ਬੋਰੀ ਰੱਖੀ ਹੋਈ ਹੈ। ਜਦੋਂ ਕਿਸਾਨ ਨੂੰ ਰੋਕਿਆ ਗਿਆ ਸੀ ।
ਰੋਕਿਆ ਗਿਆ ਵਿਅਕਤੀ ਇੱਕ ਕਿਸਾਨ ਹੈ ਅਤੇ ਉਸ ਕੋਲ ਮੈਟਰੋ ਦੁਆਰਾ ਯਾਤਰਾ ਕਰਨ ਦੀ ਟਿਕਟ ਹੈ। ਉਸ ਦੇ ਬੈਗ ਵਿੱਚ ਕੋਈ ਵੀ ਅਜਿਹੀ ਵਸਤੂ ਨਹੀਂ ਹੈ ਜਿਸ ਨੂੰ ਮੈਟਰੋ ਵਿੱਚ ਲਿਜਾਣ ਦੀ ਮਨਾਹੀ ਹੋਵੇ। ਉਸ ਕੋਲ ਸਿਰਫ਼ ਕੱਪੜੇ ਹਨ। ਕਿਸ ਆਧਾਰ ‘ਤੇ ਉਸ ਨੂੰ ਮੈਟਰੋ ‘ਚ ਸਫਰ ਕਰਨ ਤੋਂ ਰੋਕਿਆ ਜਾ ਰਿਹਾ ਹੈ ?
ਇਸ ਦੌਰਾਨ ਵੀਡੀਓ ਬਣਾਉਣ ਵਾਲੇ ਦਾ ਸਮਰਥਨ ਕਰਨ ਲਈ ਹੋਰ ਲੋਕ ਵੀ ਆਉਂਦੇ ਹਨ। ਉਨ੍ਹਾਂ ਵਿਚੋਂ ਇਕ ਵਿਅਕਤੀ ਦਾ ਕਹਿਣਾ ਹੈ ਕਿ ਕਿਸੇ ਨੂੰ ਸਿਰਫ ਮੈਟਰੋ ਵਿਚ ਪਾਬੰਦੀਸ਼ੁਦਾ ਚੀਜ਼ਾਂ ਲਿਜਾਣ ਲਈ ਰੋਕਿਆ ਜਾ ਸਕਦਾ ਹੈ। ਉਹ ਵਿਅਕਤੀ ਪਿੰਡ ਦਾ ਕਿਸਾਨ ਹੈ। ਉਸ ਨੂੰ ਦਾਖਲੇ ਤੋਂ ਇਨਕਾਰ ਕਰਨਾ ਤਾਂ ਹੀ ਜਾਇਜ਼ ਹੈ ਜੇਕਰ ਉਹ ਗਲਤ ਸਮਾਨ ਲੈ ਕੇ ਜਾ ਰਿਹਾ ਹੈ ਜਿਸ ਨੂੰ ਮੈਟਰੋ ਵਿੱਚ ਲਿਆਉਣ ਦੀ ਮਨਾਹੀ ਹੈ। ਜੇਕਰ ਕਿਸਾਨ ਕੋਲ ਅਜਿਹੀ ਚੀਜ਼ ਹੈ ਤਾਂ ਅਸੀਂ ਤੁਹਾਡੇ ਫੈਸਲੇ ਨਾਲ ਸਹਿਮਤ ਹੋਵਾਂਗੇ। ਨਹੀਂ ਤਾਂ ਆਮ ਲੋਕਾਂ ਲਈ ਮੈਟਰੋ ਅਧਿਕਾਰੀਆਂ ਦਾ ਅਜਿਹਾ ਵਤੀਰਾ ਬਹੁਤ ਗਲਤ ਹੈ।
ਵੀਡੀਓ ਦੀ ਜਾਂਚ ਤੋਂ ਬਾਅਦ, ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਬੀਐਮਆਰਸੀਐਲ) ਨੇ ਕਿਸਾਨ ਨੂੰ ਰੋਕਣ ਵਾਲੇ ਸੁਰੱਖਿਆ ਸੁਪਰਵਾਈਜ਼ਰ ਨੂੰ ਬਰਖਾਸਤ ਕਰ ਦਿੱਤਾ ਹੈ। ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (BMRCL) ਨੇ ਕਿਹਾ, “ਨੰਮਾ (ਬੈਂਗਲੁਰੂ) ਮੈਟਰੋ ਇੱਕ ਜਨਤਕ ਟਰਾਂਸਪੋਰਟ ਹੈ। ਰਾਜਾਜੀਨਗਰ ਵਿੱਚ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਸੁਪਰਵਾਈਜ਼ਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। BMRCL ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦਾ ਹੈ।