ਰਿਸ਼ਤੇ ਹੋਏ ਤਾਰ ਤਾਰ, ਭਰਾ ਨੇ ਮਾ+ਰਿਆ ਭਰਾ, ਪਿਓ ਵੀ ਕੀਤਾ ਬੁਰੀ ਤਰ੍ਹਾਂ ਜ਼ਖਮੀ

ਸਮਰਾਲਾ, 28 ਫਰਵਰੀ 2024 – ਬੀਤੀ ਰਾਤ ਪਿੰਡ ਪੁਨੀਆ ਵਿੱਚ ਰਿਸ਼ਤੇ ਹੋਏ ਤਾਰ ਤਾਰ ਦਲਬੀਰ ਸਿੰਘ ਉਮਰ 30 ਸਾਲ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਉਮਰ 35 ਸਾਲ ਦੇ ਸੱਬਲ ਮਾਰ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਜਖਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਰੈਫਰ ਕੀਤਾ ਗਿਆ ਹੈ। ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ।

ਜਿਕਰਯੋਗ ਖ਼ਾਸ ਗੱਲ ਇਹ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਇਹ ਜੇਲ੍ਹ ਚੋਂ ਬਾਹਰ ਆਇਆ ਸੀ।

ਪਿੰਡ ਨਿਵਾਸੀ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸਦਾ ਪਿਤਾ ਰਾਮ ਸਿੰਘ ਪਿੰਡ ਦੇ ਵਿੱਚ ਅਲੱਗ ਘਰ ਵਿੱਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਚ ਅਲੱਗ ਰਹਿੰਦਾ ਸੀ। ਦੋਨਾਂ ਭਰਾਵਾਂ ਵਿਚਕਾਰ ਅਨੇਕਾਂ ਵਾਰ ਲੜਾਈ ਹੋ ਚੁੱਕੀ ਹੈ ਅਤੇ ਪਿੰਡ ਦੀ ਪੰਚਾਇਤ ਬਹੁਤ ਵਾਰ ਦੋਨਾਂ ਵਿਚਕਾਰ ਸਮਝੌਤਾ ਕਰਵਾ ਚੁੱਕੇ ਹਨ। ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਜਗਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਕਰੀਬ 4 ਮਹੀਨੇ ਪਹਿਲਾ ਜੇਲ ਚੋ ਬਾਹਰ ਆਇਆ ਸੀ।

ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮ੍ਰਿਤਕ ਜਗਦੀਪ ਸਿੰਘ ਦੇ ਘਰ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਆਇਆ ਅਤੇ ਦੋਨਾਂ ਵਿਚਕਾਰ ਲੜਾਈ ਹੋਈ ਜਿਸ ਦੇ ਵਿੱਚ ਜਗਦੀਪ ਸਿੰਘ ਦੀ ਮੌਤ ਹੋ ਗਈ ਅਤੇ ਪਿਤਾ ਰਾਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਰਗਟ ਸਿੰਘ ਨੇ ਇਹ ਵੀ ਦੱਸਿਆ ਕਿ ਤਿੰਨੋ ਜਾਣੇ ਨਸ਼ੇ ਦੇ ਆਦੀ ਸਨ।

ਜ਼ਖਮੀ ਰਾਮ ਸਿੰਘ ਦਾ ਕਹਿਣਾ ਸੀ ਮੈਂ ਤੇ ਮੇਰਾ ਵੱਡਾ ਬੇਟਾ ਜਗਦੀਪ ਸਿੰਘ ਕਾਫੀ ਸਮੇਂ ਤੋਂ ਅਸੀਂ ਅਲੱਗ ਰਹਿੰਦੇ ਸੀ। ਮੇਰਾ ਛੋਟਾ ਬੇਟਾ ਪਿੰਡ ਚ ਅਲੱਗ ਘਰ ਚ ਰਹਿੰਦਾ ਸੀ ।ਰਾਤ ਘਟਨਾ ਇਹ ਹੋਈ ਕਿ ਮੇਰਾ ਮੁੰਡਾ ਨਸ਼ੇ ਵਿੱਚ ਘਰੇ ਆਇਆ ਅਤੇ ਉਹਨੇ ਆ ਕੇ ਸਾਡੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਜ਼ਮੀਨ ਨੂੰ ਲੈਣ ਵਾਸਤੇ ਵਾਰ ਵਾਰ ਕਹਿਣ ਲੱਗ ਗਏ ।ਉਸਤੋਂ ਬਾਅਦ ਛੋਟੇ ਬੇਟੇ ਨੇ ਸੱਬਲ ਮਾਰ ਮਾਰ ਮੇਰੇ ਵੱਡੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੇਰੇ ਉਪਰ ਵੀ ਜਾਨਲੇਵਾ ਹਮਲਾ ਕੀਤਾ ।

ਸਮਰਾਲਾ ਪੁਲਿਸ ਦੇ ਐਸਐਚਓ ਰਾਉ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਪੁੰਨੀਆ ਵਿੱਚ ਇੱਕ ਪਰਿਵਾਰਕ ਲੜਾਈ ਹੋਈ ਜਿਸ ਵਿੱਚ ਦੋ ਭਰਾ ਅਤੇ ਪਿਓ ਦੀ ਖੂਨੀ ਝੜਪ ਹੋਈ। ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ। ਜਦੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਤਿੰਨੋ ਜਾਣੇ ਨਸ਼ੇ ਦੇ ਆਦੀ ਸਨ ਆਏ ਦਿਨ ਇਹਨਾਂ ਦਾ ਆਪਸ ਵਿੱਚ ਜਮੀਨ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਰਾਤੀ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਜਿਸ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਸੱਬਲ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ।ਜਿਸ ਵਿੱਚ ਬਜ਼ੁਰਗ ਪਿਓ ਵੀ ਗੰਭੀਰ ਜਖਮੀ ਹੋ ਗਿਆ । ਐਸ ਐਚ ਓ ਦਾ ਕਹਿਣਾ ਸੀ ਕਿ ਦੋਸ਼ੀ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹੈ ਅਤੇ ਮੁਕਦਮਾ ਦਰਜ ਕਰ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਬੀਤੀ ਰਾਤ ਹਸਪਤਾਲ ਦੇ ਵਿੱਚ ਇੱਕ ਲੜਾਈ ਦਾ ਮਾਮਲਾ ਆਇਆ ਜਿਸ ਦੇ ਵਿੱਚ ਦੋ ਵਿਅਕਤੀ ਹਸਪਤਾਲ ਚ ਆਏ। ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਰਾਮ ਸਿੰਘ ਉਮਰ 68 ਸਾਲ ਅਤੇ ਇੱਕ ਮ੍ਰਿਤਕ ਦੀ ਲਾਸ਼ ਹਸਪਤਾਲ ਦੇ ਵਿੱਚ ਆਈ ਜਿਸ ਦਾ ਨਾਮ ਜਗਦੀਪ ਸਿੰਘ ਉਮਰ 35 ਸਾਲ ਹੈ। ਡਾਕਟਰ ਦਾ ਕਹਿਣਾ ਸੀ ਕਿ ਬੁਰੀ ਤਰ੍ਹਾਂ ਜ਼ਖਮੀ ਰਾਮ ਸਿੰਘ ਨੂੰ ਇਹਦੇ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅੱਗੇ ਦੀ ਜਾਂਚ ਸਮਰਾਲਾ ਪੁਲਿਸ ਕਰ ਰਹੀ ਹੈ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਵੱਲੋਂ ਕਾਬੂ

CM ਮਾਨ ਨੇ SHOs ਲਈ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਵਿਖਾਈ, ਪਹਿਲੀ ਵਾਰ ਹੇਠਲੇ ਪੱਧਰ ਉਤੇ ਪੁਲਿਸ ਨੂੰ ਨਵੇਂ ਵਾਹਨ ਦਿੱਤੇ