ਏਟੀਐਮ ਤੋੜਨ ਦੇ ਬਾਵਜੂਦ ਲੁਟੇਰਿਆਂ ਦੇ ਹੱਥ ਰਹੇ ਖਾਲੀ

ਗੁਰਦਾਸਪੁਰ, 1 ਮਾਰਚ 2024 – ਬਟਾਲਾ ਨੇੜੇ ਪਿੰਡ ਜੈਤੋ ਸਰਜ਼ਾ ਚ ਬੀਤੀ ਦੇਰ ਰਾਤ ਲੁਟੇਰੇ ਏਟੀਐਮ ਦੇ ਅੰਦਰ ਤਾਂ ਵੜ ਗਏ, ਪਰ ਪੈਸੇ ਚੋਰੀ ਕਰਨ ਵਿੱਚ ਨਾਕਾਮ ਰਹੇ। ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਬੈਂਕ ਦੀ ਦੀਵਾਰ ਪਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਇਸ ਵਿੱਚ ਵੀ ਉਹ ਕਾਮਯਾਬ ਨਹੀਂ ਹੋ ਸਕੇ। ਲੁਟੇਰਿਆਂ ਵੱਲੋਂ ਏਟੀਐਮ ਵਿੱਚ ਤੋੜ ਫੋੜ ਕੀਤੀ ਗਈ ਅਤੇ ਅੰਦਰ ਲੱਗੇ ਕੈਮਰੇ ਵੀ ਤੋੜ ਦਿੱਤੇ ਗਏ ਪਰ ਨੋਟਾਂ ਵਾਲੇ ਬਕਸੇ ਨੂੰ ਨਹੀਂ ਤੋੜ ਸਕੇ ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋ ਸਕਿਆ।

ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕੀ ਪਿੰਡ ਵਿੱਚ ਏਟੀਐਮ ਲੱਗਾ ਸੀ ਜਿਸ ਨੂੰ 2 ਤੋਂ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਨਾਲ ਹੀ ਲਗਦਾ ਹੈ ਕਿ ਉਹ ਕਿਸੇ ਚਾਰ ਪਹੀਆ ਵਾਹਨ ‘ਤੇ ਆਏ ਸਨ। ਉਹਨਾਂ ਸਾਰਾ ਏਟੀਐਮ ਤਾਂ ਤੋੜ ਦਿੱਤਾ ਹੈ ਪਰ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ। ਉਥੇ ਹੀ ਪੁਲਿਸ ਡੀਐਸਪੀ ਦਾ ਕਹਿਣਾ ਸੀ ਕਿ ਉਹਨਾਂ ਦੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਤੇ+ਜ਼ਧਾਰ ਹ+ਥਿਆਰਾਂ ਨਾਲ ਕ+ਤਲ

ਜਿੰਪਾ ਵੱਲੋਂ ਹੁਸ਼ਿਆਰਪੁਰ ਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਈਆ ਕਰਵਾਉਣ ਦੀ ਹਦਾਇਤ