- ਤੰਬੂ ਵਿੱਚ ਆਪਣੇ ਪਤੀ ਨਾਲ ਸੌਂ ਰਹੀ ਸੀ
ਝਾਰਖੰਡ, 2 ਮਾਰਚ 2024 – ਝਾਰਖੰਡ ਦੇ ਦੁਮਕਾ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਸਪੈਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਘਟਨਾ ਕੁਰਮਹਾਟ ਇਲਾਕੇ ਦੀ ਹੈ, ਸਪੇਨ ਦੀ ਔਰਤ ਟੂਰਿਸਟ ਵੀਜ਼ੇ ‘ਤੇ ਆਪਣੇ ਪਤੀ ਨਾਲ ਭਾਰਤ ਆਈ ਸੀ। ਔਰਤ ਦੀ ਉਮਰ 30 ਸਾਲ ਹੈ।
ਔਰਤ ਆਪਣੇ ਪਤੀ ਨਾਲ ਦੁਮਕਾ ‘ਚ ਘੁੰਮ ਰਹੀ ਸੀ। ਜਦੋਂ ਰਾਤ ਹੋ ਗਈ ਤਾਂ ਉਸਨੇ ਆਪਣੇ ਪਤੀ ਨਾਲ ਖੇਤ ਵਿੱਚ ਟੈਂਟ ਲਾ ਲਿਆ ਅਤੇ ਆਰਾਮ ਕਰਨ ਲੱਗੀ। ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਇੱਕਲੇ ਦੇਖ ਇਸ ਘਟਨਾ ਨੂੰ ਅੰਜਾਮ ਦਿੱਤਾ। ਵਿਰੋਧ ਕਰਨ ‘ਤੇ ਪਤੀ-ਪਤਨੀ ਦੀ ਕੁੱਟਮਾਰ ਵੀ ਕੀਤੀ ਗਈ। ਗੈਂਗਰੇਪ ਵਿੱਚ ਪਿੰਡ ਕੁੰਜੀ ਦੇ 7-8 ਨੌਜਵਾਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮਹਿਲਾ ਖੁਦ ਬਾਈਕ ‘ਤੇ ਸਿਹਤ ਕੇਂਦਰ ਪਹੁੰਚੀ। ਇੱਥੇ ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ। ਭਾਜਪਾ ਵਿਧਾਇਕ ਅਮਿਤ ਮੰਡਲ ਨੇ ਇਸ ਨੂੰ ਸੂਬੇ ਦੇ ਨਾਲ-ਨਾਲ ਦੇਸ਼ ਦੀ ਵੀ ਬਦਨਾਮੀ ਦੱਸਿਆ।
ਸਪੇਨ ਤੋਂ ਆਏ ਪਤੀ-ਪਤਨੀ ਪਹਿਲਾਂ ਪਾਕਿਸਤਾਨ ਗਏ ਸਨ, ਉਥੋਂ ਬੰਗਲਾਦੇਸ਼ ਦੇ ਰਸਤੇ ਝਾਰਖੰਡ ਦੇ ਦੁਮਕਾ ਪਹੁੰਚੇ ਸਨ। ਔਰਤ ਆਪਣੇ ਪਤੀ ਨਾਲ ਬਾਈਕ ‘ਤੇ ਘੁੰਮ ਰਹੀ ਸੀ। ਉਹ ਦੁਮਕਾ ਦੇ ਰਸਤੇ ਭਾਗਲਪੁਰ ਵੱਲ ਜਾ ਰਹੇ ਸਨ, ਪਰ ਜਦੋਂ ਰਾਤ ਪੈ ਗਈ ਤਾਂ ਉਹ ਹੰਸਡੀਹਾ ਬਾਜ਼ਾਰ ਦੇ ਸਾਹਮਣੇ ਇੱਕ ਸੁੰਨਸਾਨ ਜਗ੍ਹਾ ‘ਤੇ ਤੰਬੂ ਲਗਾ ਕੇ ਸੌਂ ਗਏ। ਇਸ ਦੌਰਾਨ ਆਸ-ਪਾਸ ਦੇ ਕੁਝ ਨੌਜਵਾਨ ਉਥੇ ਪਹੁੰਚ ਗਏ ਅਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਕੁੱਟਮਾਰ ਕੀਤੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 10.30 ਵਜੇ ਔਰਤ ਨੇ ਪੁਲਸ ਦੀ ਪੈਟਰੋਲਿੰਗ ਟੀਮ ਨੂੰ ਆਪਣੇ ਨਾਲ ਵਾਪਰੀ ਘਟਨਾ ਦੀ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਕਬੂਤਰ ਦੇ ਖੇਤ ਵਿੱਚੋਂ ਔਰਤ ਦੇ ਕੱਪੜੇ ਮਿਲੇ ਹਨ। ਕਮਿਊਨਿਟੀ ਹੈਲਥ ਸੈਂਟਰ ਵਿੱਚ ਮਹਿਲਾ ਨਾਲ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ।
ਸਵੇਰੇ ਪੁਲੀਸ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਪੁਲਸ ਟੀਮ ਦੇ ਨਾਲ-ਨਾਲ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚੀ। ਦੂਜੇ ਪਾਸੇ ਪੀੜਤ ਵਿਦੇਸ਼ੀ ਮਹਿਲਾ ਖੁਦ ਜਾਂਚ ਲਈ ਆਪਣੀ ਬਾਈਕ ‘ਤੇ ਦੁਮਕਾ ਦੇ ਫੁੱਲੋ ਝਾਂਓ ਮੈਡੀਕਲ ਕਾਲਜ ਹਸਪਤਾਲ ਪਹੁੰਚੀ। ਪੁਲਿਸ ਟੀਮ ਉਸ ਨੂੰ ਲੈ ਗਈ।