ਸੁਰੇਸ਼ ਰੈਨਾ ਅਤੇ ਸੁਜ਼ੈਨ ਖ਼ਾਨ ‘ਤੇ ਹੋਇਆ ਪਰਚਾ, ਪੜ੍ਹੋ ਕਿਉਂ ?

ਮੁੰਬਈ, 22 ਦਸੰਬਰ 2020 – ਕੋਰੋਨਾ ਨੂੰ ਲੈ ਕੇ ਨਵੀਂ ਪਾਬੰਦੀਆਂ ਅਤੇ ਨਾਈਟ ਕਰਫ਼ਿਊ ਦੇ ਬਾਵਜੂਦ ਮੁੰਬਈ ਦੇ ਇਕ ਪੋਸ਼ ਕਲੱਬ ‘ਚ ਚੱਲ ਰਹੀ ਪਾਰਟੀ ‘ਤੇ ਛਾਪਾ ਮਾਰ ਕ ਪੁਲਿਸ ਨੀ ਨਾਮੀ ਹਸਤੀਆਂ ‘ਤੇ ਪਰਚਾ ਦਰਜ ਕੀਤਾ ਹੈ। ਮੁੰਬਈ ਪੁਲਿਸ ਨੇ ਦੇਰ ਰਾਤ ਡਰੈਗ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ ਅਤੇ ਪੁਲਿਸ ਨੇ ਇਸ ਦੌਰਾਨ ਕ੍ਰਿਕਟਰ ਸੁਰੇਸ਼ ਰੈਨਾ ਅਤੇ ਇੰਟੀਰੀਅਰ ਡਿਜ਼ਾਈਨਰ ਤੇ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਸਮੇਤ 34 ਲੋਕਾਂ ਵਿਰੁੱਧ ਦਰਜ ਕੀਤਾ ਹੈ।

ਕੱਲਬ ਅੰਦਰ ਕਈ ਖਿਡਾਰੀ ਤੇ ਸਿੰਗਰ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਵਲੋਂ ਰਾਤੀਂ ਕਰੀਬ 2.30 ਵਜੇ ਏਅਰਪੋਰਟ ਦੇ ਨਜ਼ਦੀਕ ਡਰੈਗਨ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ ਗਈ। ਰਿਪੋਰਟ ਮੁਤਾਬਕ ਇਸ ਕਲੱਬ ‘ਚ ਰੈਨਾ ਅਤੇ ਸੁਜ਼ੈਨ ਖ਼ਾਨ ਤੋਂ ਇਲਾਵਾ ਗਾਇਕ ਗੁਰੂ ਰੰਧਾਵਾ ਅਤੇ ਰੈਪਰ ਬਾਦਸ਼ਾਹ ਵੀ ਮੌਜੂਦ ਸਨ। ਹਾਲਾਂਕਿ ਬਾਦਸ਼ਾਹ ਕਲੱਬ ਦੇ ਪਿਛਲੇ ਗੇਟ ਰਾਹੀਂ ਬਚ ਕੇ ਨਿਕਲਣ ‘ਚ ਕਾਮਯਾਬ ਰਹੇ।

ਮਿਲੀ ਰਿਪੋਰਟ ਅਨੁਸਾਰ ਮੁੰਬਈ ਪੁਲਿਸ ਨੇ ਵੱਖੋ-ਵੱਖ ਨਾਈਟ ਕਲੱਬਾਂ ਨੂੰ ਲੈ ਕੇ ਮਿਲੀ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਜੇਪੀ ਨੇ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨ ਦੀ ਫ਼ੋਟੋ ਬਿਨਾਂ ਪੁੱਛੇ ਵਰਤੀ, ਪੜ੍ਹੋ ਫਿਰ ਕੀ ਹੋਇਆ ?

ਅਕਾਲੀ ਦਲ ਮਿਊਂਸੀਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗਾ