ਚੰਡੀਗੜ੍ਹ, 4 ਮਾਰਚ 2024 – ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਬਹਿਸ ਹੋ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਦਨ ਨੂੰ ਬਾਹਰੋ ਤਾਲਾ ਲਾ ਦਿਓ ਤਾਂ ਕਿ ਵਿਰੋਧੀ ਵਾਕਆਊਟ ਨਾ ਕਰ ਸਕਣ।
ਸੀਐਮ ਨੇ ਕਿਹਾ ਕਿ ਮਈ ਮਹੀਨੇ ਵਿੱਚ ਲੋਕਾਂ ਵੱਲੋਂ ਤਾਲਾ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਇਸਨੂੰ 2022 ਵਿੱਚ ਲਾਕ ਕੀਤਾ ਗਿਆ ਸੀ। ਇਹ ਤਾਲਾ ਅੰਦਰੋਂ ਲਾਇਆ ਜਾ ਰਿਹਾ ਹੈਹੈ, ਨਾ ਕਿ ਬਾਹਰੋਂ। ਲੋਕਾਂ ਨੇ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਤੁਸੀਂ ਮੁਰਦਾਬਾਦ ਕਰਦੇ ਹੋਏ ਸਦਨ ‘ਚੋਂ ਵਾਕਆਊਟ ਕਰ ਦੇਵੋ।
ਇਸ ਤੋਂ ਪਹਿਲਾਂ ਜਦੋਂ ਸਵੇਰੇ ਸੀਐਮ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਫਟਕਾਰ ਲਾਈ ਕਿ ਉਨ੍ਹਾਂ ਨੇ ਰਾਜਪਾਲ ਦਾ ਭਾਸ਼ਣ ਕਿਉਂ ਰੋਕਿਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਤੇ ਰਾਜਪਾਲ ਦੇ ਭਾਸ਼ਣਾਂ ‘ਚ ਕੋਈ ਵਿਘਨ ਨਹੀਂ ਪਾਇਆ ਜਾਂਦਾ, ਕੀ ਵਿਰੋਧੀਆਂ ਨੂੰ ਇਹ ਵੀ ਨਹੀਂ ਪਤਾ?
ਬਜਟ ਦੀ ਕਾਰਵਾਈ ਦੇ ਦੂਜੇ ਦਿਨ ਸ਼ੁਰੂ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਨੂੰ ਤਾਲਾ ਅਤੇ ਚਾਬੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਰਾਜਪਾਲ ਨੂੰ ਪਹਿਲਾਂ ਬੋਲਣ ਨਹੀਂ ਦਿੱਤਾ। ਹੁਣ ਜੇ ਮੈਂ ਬੋਲਿਆ ਤਾਂ ਉਹ ਭੱਜ ਜਾਣਗੇ। ਇਸ ਨੂੰ ਲੈ ਕੇ ਕਾਂਗਰਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਗੱਲ ਕਰੋ। ਇਸ ਨੂੰ ਲੈ ਕੇ ਫੇਰ ਸਦਨ ‘ਚ ਹੰਗਾਮਾ ਸ਼ੁਰੂ ਹੋ ਗਿਆ।