ਗੁਰਦਾਸਪੁਰ, 4 ਮਾਰਚ 2024 – ਖਤਰਨਾਕ ਨਸਲਾਂ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕਈ ਬੁਰੀ ਤਰ੍ਹਾਂ ਜਖਮੀ ਹੋ ਚੁੱਕੇ ਹਨ ਪਰ ਫੇਰ ਵੀ ਲੋਕ ਖਤਰਨਾਕ ਨਸਲਾਂ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰਦੇ । ਅਜਿਹੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਘਰ ਦੀ ਰਾਖੀ ਘੱਟ ਲੋਕ ਵਿਖਾਵਾ ਜ਼ਿਆਦਾ ਹੁੰਦਾ ਹੈ। ਅੱਜ ਫੇਰ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਬਹਾਦਰਪੁਰ ਰਜੋਆ ਦਾ ਰਹਿਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗੁਆਂਡੀਆਂ ਵੱਲੋਂ ਪਾਲੇ ਗਏ ਖਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਬਣਿਆ ਹੈ।
ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਨੂੰ ਜਖਮੀ ਕਰਨ ਵਾਲਾ ਕੁੱਤਾ ਪਿੱਟਬੁੱਲ ਨਸਲ ਦਾ ਹੈ ਅਤੇ ਬਜ਼ੁਰਗ ਨੂੰ ਉਸ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਲਾਲ ਨੋਚਿਆ ਹੈ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਵਿਖੇ ਰੈਫਰ ਕਰਨਾ ਪਿਆ। ਉਸਦੇ ਮੂੰਹ,ਗਲੇ ਬਾਂਹ ਅਤੇ ਲੱਤ ਤੇ ਵੀ ਕੁੱਤੇ ਨੇ ਡੂੰਘੇ ਜਖਮ ਕੀਤੇ ਹਨ। ਬਜ਼ੁਰਗ ਦੇ ਭਤੀਜੇ ਅਨੁਸਾਰ ਉਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ।
ਵੀਓ_ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਜ਼ਖਮੀ ਬਜ਼ੁਰਗ ਛੱਲਾ ਰਾਮ ਦੇ ਭਤੀਜੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਤਾਇਆ ਜੋ ਉਹਨਾਂ ਕੋਲ ਉਹਨਾਂ ਦੇ ਘਰ ਵਿੱਚ ਹੀ ਰਹਿੰਦਾ ਹੈ ਉਸ ਦੀ ਦੁਕਾਨ ਤੋਂ ਘਰ ਰੋਟੀ ਖਾਣ ਲਈ ਆ ਰਿਹਾ ਸੀ ਜਦੋਂ ਘਰ ਨੇੜੇ ਪਹੁੰਚਿਆ ਤਾਂ ਗੁਆਂਡਿਆਂ ਵੱਲੋਂ ਰੱਖੇ ਗਏ ਪਿੱਟ ਬੁੱਲ ਕੁੱਤੇ ਦਾ ਸ਼ਿਕਾਰ ਬਣ ਗਿਆ। ਇਸ ਖਤਰਨਾਕ ਕੁੱਤੇ ਨੂੰ ਗੁਆਂਡਿਆਂ ਨੇ ਖੁੱਲਾ ਛੱਡਿਆ ਹੋਇਆ ਸੀ ਅਤੇ ਇਹ ਪਹਿਲਾਂ ਵੀ ਕਈ ਲੋਕਾਂ ਤੇ ਹਮਲਾ ਕਰ ਚੁੱਕਿਆ ਹੈ।
ਉਸ ਨੇ ਦੱਸਿਆ ਕਿ ਕੁੱਤਾ ਬਜ਼ੁਰਗ ਛੱਲਾ ਰਾਮ ਨੂੰ ਬੁਰੀ ਤਰ੍ਹਾਂ ਨੋਚ ਰਿਹਾ ਸੀ ਕਿ ਉਹ ਅਤੇ ਉਸਦੀ ਭਾਬੀ ਸਵੰਨਿਆ ਮੌਕੇ ਤੇ ਪਹੁੰਚ ਗਏ ਅਤੇ ਡੰਡੇ ਮਾਰ ਮਾਰ ਕੇ ਉਸ ਨੂੰ ਉੱਥੋਂ ਭਜਾਇਆ ਪਰ ਉਦੋਂ ਤੱਕ ਕੁੱਤਾ ਉਸ ਦੇ ਤਾਏ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਚੁੱਕਿਆ ਸੀ । ਉਸ ਨੇ ਦੱਸਿਆ ਕਿ ਉਹਨਾਂ ਘਰ ਕੁਝ ਬੱਚੇ ਵੀ ਪੜ੍ਨ ਲਈ ਆਉਂਦੇ ਹਨ ਜਿਨਾਂ ਨੂੰ ਇਸ ਕੁੱਤੇ ਤੋਂ ਖਤਰਾ ਹੋ ਸਕਦਾ ਹੈ ਉਸਨੇ ਮੰਗ ਕੀਤੀ ਹੈ ਕਿ ਅਜਿਹੇ ਖਤਰਨਾਕ ਕੁੱਤੇ ਰੱਖਣ ਵਾਲੇ ਗੁਆਂਡਿਆ ਖਿਲਾਫ ਕਾਰਵਾਈ ਕੀਤੀ ਜਾਵੇ।
ਉਥੇ ਹੀ ਸਿਵਲ ਹਸਪਤਾਲ ਵਿੱਚ ਡਿਊਟੀ ਤੇ ਤੈਨਾਤ ਐਮਰਜਂਸੀ ਮੈਡੀਕਲ ਅਫਸਰ ਡਾਕਟਰ ਭੁਪੇਸ਼ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦੇ ਚਿਹਰੇ ਗਲੇ, ਬਾਵਾਂ ਤੇ ਲੱਤਾਂ ਤੇ ਕੁੱਤੇ ਦੇ ਵੱਢਣ ਨਾਲ ਗੰਭੀਰ ਜ਼ਖਮ ਹੋਏ ਹਨ। ਉਹਨਾਂ ਕਿਹਾ ਕਿ ਜਾਹਰ ਤੌਰ ਤੇ ਕੁੱਤੇ ਵੱਲੋਂ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ ਅਤੇ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਨੋਚਿਆ ਹੈ।ਕੁੱਤੇ ਦੇ ਵੱਡੇ ਦੇ ਜਖਮਾਂ ਤੇ ਟਾਂਕੇ ਨਹੀਂ ਲਗਾਏ ਜਾ ਸਕਦੇ । ਜਿਆਦਾ ਡੂੰਘੇ ਜਖਮਾਂ ਤੇ ਇੱਕ ਇੱਕ ਟਾਂਕਾ ਲਗਾ ਕੇ ਮਲ੍ਹਮ ਪੱਟੀ ਕਰ ਦਿੱਤੀ ਗਈ ਹੈ ਅਤੇ ਫਿਲਹਾਲ ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ ਹੈ।