ਗੁਰਦਾਸਪੁਰ, 5 ਮਾਰਚ 2024 – ਬਟਾਲਾ ਦੇ ਕਾਦੀ ਹਟੀ ਇਲਾਕੇ ਚ ਬੀਤੇ ਦਿਨੀ ਹੋਈ ਬਰਸਾਤ ਦੇ ਚਲਦੇ ਇਕ ਪੁਰਾਣੇ ਦੋ ਮੰਜਿਲਾਂ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਮਕਾਨ ਢਹਿ ਢੇਰੀ ਹੋ ਗਿਆ। ਮਕਾਨ ਦੇ ਮਾਲਕਾਂ ਨਵੀਨ ਅਤੇ ਨਿਤਿਨ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਬਹੁਤ ਪੁਰਾਣਾ ਅਤੇ ਕੱਚਾ ਸੀ ਜੋ ਬੀਤੇ ਦਿਨੀਂ ਬਰਸਾਤ ਹੋਈ ਉਸ ਨਾਲ ਉਪਰਲੀ ਛੱਤ ਢਹਿ ਢੇਰੀ ਹੋ ਗਈ ਅਤੇ ਦੇਖਦੇ ਹੀ ਦੇਖਦੇ ਹੀ ਦੇਰ ਰਾਤ ਪੂਰੇ ਦਾ ਪੂਰਾ ਮਕਾਨ ਢਹਿ ਢੇਰੀ ਹੋ ਗਿਆ।
ਜਦਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਘਰ ਚੋ ਬੜੀ ਮੁਸ਼ਕਿਲ ਨਾਲ ਘਰ ਚੋ ਬਾਹਰ ਨਿਕਲ ਜਾਨ ਬਚਾਈ ਲੇਕਿਨ ਉਹਨਾਂ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਗਿਆ ਹੈ | ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਨੋ ਜੀ ਹਨ। ਜਦੋਂ ਉਹਨਾਂ ਨੂੰ ਉੱਪਰਲੀ ਛੱਤ ਡਿੱਗਣ ਦੀ ਆਵਾਜ਼ ਆਈ ਤੇ ਲੱਗਿਆ ਕੀ ਥੱਲੇ ਵਾਲੀ ਛੱਤ ਵੀ ਡਿੱਗ ਸਕਦੀ ਹੈ ਉਹ ਘਰ ਦੇ ਬਾਹਰ ਆ ਗਏ ਅਤੇ ਦੇਖਦੇ ਹੀ ਸਾਰਾ ਹੇਠਾਂ ਵਾਲੀ ਛੱਤ ਵੀ ਡਿੱਗ ਗਈ। ਉਹਨਾਂ ਦੀ ਰਸੋਈ ਦਾ ਸਾਰਾ ਸਮਾਨ ਫ੍ਰਿਜ ,ਸਕੂਟੀ ਦੇ ਨਾਲ ਨਾਲ ਉਹਨਾਂ ਦੀਆਂ ਮਸ਼ੀਨਾਂ ਵੀ ਮਲਬੇ ਹੇਠ ਦੱਬ ਗਈਆਂ ਹਨ ਜਿਨਾਂ ਨਾਲ ਉਹ ਟੇਲਰਿੰਗ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।