ਮਾਸੂਮ ਨਬਾਲਿਗ ਲੜਕੀ ਦਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਰੋਕਿਆ ਗਿਆ ਬਾਲ ਵਿਆਹ

ਫਾਜ਼ਿਲਕਾ, 06 ਮਾਰਚ 2024 – ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਹੋਰ ਧੀ ਦਾ ਬਾਲ ਵਿਆਹ ਰੁਕਵਾ ਕੇ ਉਸਦੀ ਜਿੰਦਗੀ ਬਚਾਈ। ਜ਼ਿਲ੍ਹੇ ਵਿੱਚ ਇੱਕ 17 ਸਾਲ ਦੀ ਨਬਾਲਿਗ ਬੱਚੀ ਦਾ ਵਿਆਹ 26 ਸਾਲ ਦੇ ਲੜਕੇ ਨਾਲ ਹੋਣ ਜਾ ਰਿਹਾ ਸੀ। ਵਿਆਹ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੇ ਪਿੰਡ ਜਾ ਕੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਅਤੇ ਲੜਕੇ ਦੇ ਪਰਿਵਾਰ ਨਾਲ ਤਾਲਮੇਲ ਕੀਤਾ। ਦੋਨਾਂ ਧਿਰਾਂ ਨੂੰ ਇਸ ਬਾਲ ਵਿਆਹ ਨੂੰ ਨਾ ਕਰਨ ਲਈ ਸਖਤ ਆਦੇਸ਼ ਦਿੱਤੇ ਅਤੇ ਬੱਚੀ ਦੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਲਈ ਸਮਝਾਇਆ ਗਿਆ। ਮੌਕੇ ਤੇ ਹਾਜ਼ਰ ਪਿੰਡ ਦੇ ਸਰਪੰਚ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੱਚੀ ਦਾ ਲਗਾਤਾਰ ਧਿਆਨ ਰੱਖਣ ਲਈ ਕਿਹਾ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਾਜ਼ਿਲਕਾ ਨੇ ਦੋਨਾਂ ਧਿਰਾਂ ਨੂੰ ਸਮਝਾਇਆ ਕਿ ਵਿਆਹ ਲਈ ਸਰਕਾਰ ਵੱਲੋਂ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਨਾਬਾਲਗ ਲੜਕੀ ਜਾਂ ਲੜਕੇ ਦਾ ਵਿਆਹ ਕਰਵਾਉਂਦਾ ਹੈ ਤਾਂ ਦੋਨਾਂ ਪਰਿਵਾਰਾਂ, ਵਿਆਹ ਕਰਵਾਉਣ ਵਾਲੇ ਗ੍ਰੰਥੀ, ਫੋਟੋਗ੍ਰਾਫਰ ਅਤੇ ਇਸ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਸਾਰਿਆਂ ਤੇ ਐਫ.ਆਈ.ਆਰ ਦਰਜ ਕੀਤੀ ਜਾਂਦੀ ਹੈ।

ਰੀਤੂ ਬਾਲਾ ਨੇ ਦੱਸਿਆ ਕਿ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜ਼ਿਲ੍ਹਾ ਫਾਜਿਲਕਾ ਵਿੱਚ ਪਿਛਲੇ ਕਈ ਸਾਲਾਂ ਤੋਂ 0 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਨੇ ਅਜਿਹੇ ਕਈ ਬੱਚਿਆਂ ਨੂੰ ਬਚਾ ਕੇ ਉਹਨਾਂ ਦੀ ਜਿੰਦਗੀ ਸਵਾਰੀ ਹੈ।

ਇਸ ਬਾਲ ਵਿਆਹ ਨੂੰ ਰੋਕਣ ਵਾਲੀ ਟੀਮ ਵਿੱਚ ਸੁਪਰਵਾਇਜ਼ਰ ਕਰਮਜੀਤ ਕੌਰ, ਕੋਆਰਡੀਨੇਟਰ ਇੰਦਰਜੀਤ ਕੌਰ, ਪ੍ਰਿਤਪਾਲ ਸਿੰਘ ਪੁਲਿਸ ਕਰਮਚਾਰੀ (ਪੁਲਿਸ ਵਿਭਾਗ) ਸ਼ਾਮਿਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਠਾਨਕੋਟ ‘ਚ NRI ਦਾ NRI ਨੇ ਹੀ ਕੀਤਾ ਸੀ ਕ+ਤਲ, ਦੋਵਾਂ ਦਾ ਇੱਕ ਹੀ ਲੜਕੀ ਨਾਲ ਸੀ ਪ੍ਰੇਮ ਸਬੰਧ, ਦੋਸ਼ੀ ਫਰਾਰ

ਪੰਜਾਬ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ: ਕਾਂਗਰਸ ਦੇ 9 ਵਿਧਾਇਕ ਸਸਪੈਂਡ