ਚੰਡੀਗੜ੍ਹ, 7 ਮਾਰਚ 2024 – ਸਪੈਨਿਸ਼ ਜੋੜਾ ਜੋ ਕਿ ਮੋਟਰਸਾਈਕਲ ‘ਤੇ ਦੁਨੀਆ ਦੀ ਸੈਰ ਕਰ ਰਿਹਾ ਸੀ, ਕਈ ਮੁਲਕ ਘੁੰਮਣ ਤੋਂ ਬਾਅਦ ਜਿਨ੍ਹਾਂ ਨਾਲ ਭਾਰਤ ਦੀ ਧਰਤੀ ‘ਤੇ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ, ਜਿਸ ਨੇ ਹਰ ਭਾਰਤੀ ਦਾ ਸਰ ਨੀਵਾਂ ਕਰ ਦਿੱਤਾ ਹੈ। ਜਿਸ ਦੇ ਹੱਕ ‘ਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੀ ਆ ਗਏ ਹਨ।
ਰਾਜਵੀਰ ਜਵੰਦਾ ਨੇ ਇੰਸਟਾ ‘ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ, “ਦੋਸਤੋ ਇਹ ਹਨ ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲੇ ਯਾਤਰੀ @fernanda.4ever ਤੇ ਉਸ ਦੇ ਸਾਥੀ। ਅਸੀ ਇਹਨਾਂ ਨੂੰ ਕਾਫ਼ੀ ਸਮੇਂ ਤੋਂ ਰਾਈਡ ਕਰਦੇ ਦੇਖ ਰਹੇ ਸੀ। ਕਈ ਮੁਲਕਾਂ ਵਿੱਚ ਘੁੰਮਦੇ ਹੋਏ ਜਦੋ ਇਹ ਸਤੰਬਰ 2023 ਨੂੰ ਸਾਡੇ ਮੁਲਕ ਭਾਰਤ ਵਿੱਚ ਦਾਖਲ ਹੋਏ ਤਾਂ ਅਸੀ ਸਾਰੇ ਰਾਈਡਰਾਂ ਨੇ ਇਹਨਾਂ ਦਾ ਸਵਾਗਤ ਕੀਤਾ , ਇਹਨਾਂ ਨੂੰ ਜੀ ਆਇਆਂ ਨੂੰ ਕਿਹਾ । ਸਤੰਬਰ ਮਹੀਨੇ ਵਿੱਚ ਇਹਨਾਂ ਨਾਲ ਲੇਹ ਲਦਾਖ਼ ਮੁਲਾਕਾਤ ਹੋਈ ਤਾਂ ਅਸੀਂ ਪੁੱਛਿਆ ਕਿ ਤੁਹਾਨੂੰ ਇੰਡੀਆ ਕਿਵੇਂ ਲੱਗਾ ? ਤਾਂ ਇਹਨਾਂ ਨੇ ਕਿਹਾ ਅਸੀ ਹਾਲੇ ਥੋੜੇ ਦਿਨ ਹੀ ਘੁੰਮੇ ਹਾਂ ਇੰਡੀਆ ਵੀ ਬਹੁਤ ਵਧੀਆ ਲੱਗਾ ਤੇ ਇੱਥੇ ਲੋਕ ਵੀ ਬਹੁਤ ਵਧੀਆ ਹਨ । ਪਰ ਹੁਣ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ , ਇਹ ਝਾਰਖੰਡ ਵਿੱਚੋ ਜਾ ਰਹੇ ਸੀ ,ਰਾਤ ਰੁਕਣ ਲਈ ਆਪਣਾ ਟੈਂਟ ਲਗਾਇਆ ਤਾਂ ਸੱਤ ਅੱਠ ਬੰਦਿਆਂ ਨੇ ਦਾਖਲ ਹੋਕੇ ਇਹਨਾ ਦੀ ਕੁੱਟ ਮਾਰ ਕੀਤੀ ਅਤੇ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ । ਇਸ ਮੰਦਭਾਗੀ ਘਟਨਾ ਕਾਰਨ ਸਾਰੇ ਭਾਰਤੀਆਂ ਦਾ ਪੂਰੀ ਦੁਨੀਆ ਸਾਹਮਣੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ । ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।”
ਅਸਲ ‘ਚ 36 ਦੇਸ਼ਾਂ ਅਤੇ ਇੱਕ ਲੱਖ 70 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਇਹ ਜੋੜਾ ਬੰਗਲਾਦੇਸ਼ ਤੋਂ ਦੋ ਮੋਟਰਸਾਈਕਲਾਂ ‘ਤੇ ਦੁਮਕਾ ਪਹੁੰਚਿਆ ਸੀ ਅਤੇ ਇੱਥੋਂ ਬਿਹਾਰ ਅਤੇ ਫਿਰ ਨੇਪਾਲ ਜਾ ਰਿਹਾ ਸੀ। ਹਾਲਾਂਕਿ, ਸ਼ੁੱਕਰਵਾਰ ਦੀ ਰਾਤ ਨੇ ਦੋਵਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਜਦੋਂ ਕੁਝ ਲੋਕਾਂ ਉੱਥੋਂ ਦੇ ਲੋਕਾਂ ਨੇ ਕੀਤਾ ਉਸ ਨੇ ਹਰ ਭਾਰਤੀ ਦਾ ਸਿਰ ਨੀਵਾਂ ਕੀਤਾ ਹੈ। ਜਾਣਕਾਰੀ ਮੁਤਾਬਕ ਔਰਤ ਨਾਲ 7 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ, ਜਿੱਥੇ ਉਹ ਰਾਤ ਨੂੰ ਆਪਣੇ ਸਾਥੀ ਨਾਲ ਇਕ ਅਸਥਾਈ ਟੈਂਟ ‘ਚ ਰਹਿ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਦੁਮਕਾ ‘ਚ ਵਾਪਰੀ।