ਗੁਰਜੀਤ ਔਜਲਾ ਨੂੰ ਹੋਇਆ ਕੋਰੋਨਾ, ਕੈਪਟਨ ਨੇ ਜਲਦ ਸਿਹਤਮੰਦ ਹੋਣ ਲਈ ਕੀਤਾ ਟਵੀਟ

ਅੰਮ੍ਰਿਤਸਰ, 23 ਦਸੰਬਰ 2020 – ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨੇ ’ਤੇ ਬੈਠੇ ‘ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਬਾਰੇ ਉਹਨਾਂ ਵੱਲੋਂ ਖੁਦ ਟਵਿੱਟਰ ‘ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਮਿਲੀ ਅਨੁਸਾਰ ਪਿਛਲੇ ਗੁਰਜੀਤ ਸਿੰਘ ਔਜਲਾ ਕੁੱਝ ਦਿਨਾਂ ਤੋਂ ਨੂੰ ਬੁਖ਼ਾਰ ਸੀ ਤੇ ਅੱਜ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਉਹ ਦਿੱਲੀ ਵਿਖੇ ਘਰ ਵਿੱਚ ਹੀ ਇਕਾਂਤਵਾਸ ਹਨ ਅਤੇ ਜਲਦ ਹੀ ਸਿਹਤਯਾਬ ਹੋਕੇ ਆਪਣੇ ਸਾਥੀਆਂ ਨਾਲ ਧਰਨੇ ਵਿਚ ਸ਼ਾਮਿਲ ਹੋਣਗੇ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਨਗੇ।

ਉਹਨਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਦਿੱਲੀ ਦੇ ਬਰਡਰਾਂ ‘ਤੇ ਮਨਾਇਆ ਜਾ ਰਿਹੈ ਕਿਸਾਨ ਦਿਵਸ

ਪੂਰੇ ਪਰਿਵਾਰ ਨੇ ਸਲਫਾਸ ਖਾ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ