ਗੁਆਂਢੀ ‘ਤੇ ਲੱਗੇ ਢਾਈ ਸਾਲ ਦੀ ਬੱਚੀ ਨਾਲ ਅ+ਸ਼ਲੀਲ ਹਰਕਤਾਂ ਕਰਨ ਦੇ ਦੋਸ਼

ਲੁਧਿਆਣਾ, 9 ਮਾਰਚ 2024 – ਲੁਧਿਆਣਾ ‘ਚ ਢਾਈ ਸਾਲ ਦੀ ਬੱਚੀ ਨਾਲ ਗੁਆਂਢੀ ਨੇ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਹਨ ਕਿ ਗੁਆਂਢੀ ਲੜਕੀ ਨੂੰ ਦੁੱਧ ਪਿਲਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ। ਜਿੱਥੇ ਉਸ ਨੇ ਲੜਕੀ ਦੇ ਗੁਪਤ ਅੰਗਾਂ ਨੂੰ ਗਲਤ ਤਰੀਕੇ ਨਾਲ ਛੂਹਿਆ। ਲੜਕੀ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਕਿ ਚਾਚੇ ਨੇ ਉਸ ਦੇ ਗੁਪਤ ਅੰਗ ‘ਤੇ ਗੁਦਗੁਦਾਈ ਵਰਗਾ ਕੁਝ ਕੀਤਾ ਹੈ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰ ਨੇ ਗੁਆਂਢੀ ਨੂੰ ਝਿੜਕਿਆ ਅਤੇ ਪੀੜਤ ਪਰਿਵਾਰ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਾਹਨੇਵਾਲ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਲਾ ਜੀ ਅੰਕਵੇਲ ਦੀ ਰਹਿਣ ਵਾਲੀ ਔਰਤ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ 7 ਮਾਰਚ ਨੂੰ ਉਸ ਦੇ ਘਰ ਦੇ ਸਾਹਮਣੇ ਰਹਿੰਦਾ ਮੁਲਜ਼ਮ ਅਮਰਜੀਤ ਸਿੰਘ (50) ਉਸ ਦੀ ਲੜਕੀ ਨੂੰ ਆਪਣੀ ਗੋਦ ਵਿੱਚ ਲੈ ਕੇ ਬਹਾਨੇ ਨਾਲ ਆਪਣੇ ਘਰ ਲੈ ਗਿਆ। ਖੇਡਣ ਦੇ ਬਹਾਨੇ ਦੋਸ਼ੀ ਨੇ ਲੜਕੀ ਨਾਲ ਗੰਦੀ ਹਰਕਤ ਕੀਤੀ। ਦੋਸ਼ੀ ਅਮਰਜੀਤ ਦੇ ਖੁਦ 3 ਬੱਚੇ ਹਨ। ਉਹ ਈ-ਰਿਕਸ਼ਾ ਡਰਾਈਵਰ ਵਜੋਂ ਕੰਮ ਕਰਦਾ ਹੈ। ਜਦੋਂ ਲੜਕੀ ਘਰ ਆਈ ਤਾਂ ਉਸ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਚਾਚਾ ਉਸ ਨੂੰ ਪ੍ਰਈਵੇਟ ਪਾਰਟ ‘ਤੇ ਗੁਦਗੁਦਾਈ ਕਰ ਰਿਹਾ ਹੈ। ਅਜਿਹਾ ਕਰਕੇ ਦੋਸ਼ੀ ਨੇ ਲੜਕੀ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮੁਲਜ਼ਮ ਅਮਰਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 376,511,6 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਠੂਆ ਹਾਦਸੇ ਤੋਂ ਬਾਅਦ ਫ਼ਿਰੋਜ਼ਪੁਰ ਡਵੀਜ਼ਨ ਦਾ ਐਲਾਨ: ਹੁਣ ਬਿਨਾਂ ਗਾਰਡ ਨਹੀਂ ਚੱਲੇਗੀ ਮੱਲਗੱਡੀ

ਕੈਨੇਡਾ ‘ਚ ਕਾਰੋਬਾਰੀ ਦੇ ਘਰ ਦੇ ਬਾਹਰ ਫਾ+ਇਰਿੰਗਮ ਮਾਮਲਾ: ਗੋਲਡੀ ਬਰਾੜ ਤੇ ਪਟਿਆਲ ਨੇ ਕੀਤਾ ਦਾਅਵਾ