31 ਸਾਲਾਂ ਬਾਅਦ ਕੱਚੇ ਸਫਾਈ ਸੇਵਕਾਂ ਦੀ ਮੰਗ ਹੋਈ ਪੂਰੀ, ਵਿਧਾਇਕ ਬਟਾਲਾ ਨੇ ਵੰਡੇ 236 ਨਿਯੁਕਤੀ ਪੱਤਰ

  • ਸਫਾਈ ਸੇਵਕਾਂ ਨੇ ਵਿਧਾਇਕ ਨੂੰ ਖੁਸ਼ੀ ਨਾਲ ਕੀਤਾ ਸਨਮਾਨਿਤ

ਬਟਾਲਾ, 10 ਮਾਰਚ 2024 – ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ 31 ਸਾਲਾਂ ਤੋਂ ਪੱਕੇ ਹੋਣ ਲਈ ਲੜਾਈ ਲੜ ਰਹੇ ਸੀ ਕਈ ਸਰਕਾਰਾਂ ਆਈਆ ਤੇ ਕਈ ਸਰਕਾਰਾਂ ਗਈਆਂ, ਪਰ ਕਿਸੇ ਨੇ ਵੀ ਇਹਨਾਂ ਨੂੰ ਪੱਕਿਆ ਨਹੀਂ ਕੀਤਾ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਉੱਦਮ ਸਦਕੇ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰ ਦਿੱਤਾ।

ਜਿਸਨੂੰ ਲੈਕੇ ਬਟਾਲਾ ਦੇ ਸ਼ਿਵ ਆਡੀਟੋਰੀਅਮ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਸੌਂਪੇ ਗਏ। ਇਸ ਮੌਕੇ ਪੱਕੇ ਹੋਏ ਸਫਾਈ ਸੇਵਕਾਂ ਨੇ ਖੁਸ਼ੀ ਵਿਚ ਆਕੇ ਵਿਧਾਇਕ ਨੂੰ ਨੋਟਾਂ ਦੇ ਹਾਰ ਪਾਕੇ ਅਤੇ ਸਿਰੋਪਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਸਰਕਾਰ ਦਾ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੀ ਭੈਣ ਦਾ ਕਾ+ਤਲ ਗ੍ਰਿਫਤਾਰ: ਸਦਮੇ ਕਾਰਨ ਛੋਟੀ ਭੈਣ ਦੀ ਵੀ ਹੋ ਗਈ ਸੀ ਮੌ+ਤ

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ BJP ਵੱਡਾ ਨੂੰ ਝਟਕਾ: ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਛੱਡੀ ਭਾਜਪਾ