- ਬਚਾਅ ਕਾਰਜ ਜਾਰੀ
ਨਵੀਂ ਦਿੱਲੀ, 10 ਮਾਰਚ 2024 – ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬੋਰਵੈੱਲ ਵਿੱਚ ਇੱਕ ਨੌਜਵਾਨ ਡਿੱਗ ਗਿਆ। ਇਹ ਘਟਨਾ ਸ਼ਨੀਵਾਰ-ਐਤਵਾਰ (10 ਮਾਰਚ) ਦੀ ਦੇਰ ਰਾਤ 1 ਵਜੇ ਵਾਪਰੀ। ਬੋਰਵੈੱਲ ਦੀ ਡੂੰਘਾਈ 40-50 ਫੁੱਟ ਦੱਸੀ ਜਾਂਦੀ ਹੈ। NDRF, ਦਿੱਲੀ ਪੁਲਿਸ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ ਮਿਲੀ ਸੀ। ਪਰ ਜਦੋਂ ਬਚਾਅ ਕਾਰਜਾਂ ਦੌਰਾਨ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਛੋਟਾ ਬੱਚਾ ਨਹੀਂ ਹੈ। ਉਸ ਦੀ ਉਮਰ 15 ਤੋਂ 20 ਸਾਲ ਦੇ ਵਿਚਕਾਰ ਹੈ। ਬੋਰਵੈੱਲ 12 ਇੰਚ ਚੌੜਾ ਹੈ। ਕੋਈ ਵੀ ਆਪਣੇ ਆਪ ਇਸ ਵਿੱਚ ਨਹੀਂ ਫਸ ਸਕਦਾ। ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਜਾਂਚ ਤੋਂ ਬਾਅਦ ਹੀ ਠੋਸ ਜਾਣਕਾਰੀ ਮਿਲੇਗੀ।
ਐਨਡੀਆਰਐਫ ਦੇ ਇੰਸਪੈਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੋਰਵੈਲ ਦੇ ਕੋਲ ਇੱਕ ਹੋਰ ਟੋਆ ਪੁੱਟਿਆ ਜਾ ਰਿਹਾ ਹੈ। ਇਸ ਰਾਹੀਂ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਬੋਰਵੈੱਲ ਵਿੱਚ ਰੱਸੀ ਪਾ ਕੇ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਕੋਈ ਸਫਲਤਾ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਪੂਰੀ ਕਾਰਵਾਈ ਵਿੱਚ ਕਈ ਘੰਟੇ ਲੱਗ ਸਕਦੇ ਹਨ।
ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਵਿਚਿਤਰਾ ਵੀਰ ਨੇ ਐਤਵਾਰ ਸਵੇਰੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 1 ਵਜੇ ਵਿਕਾਸਪੁਰ ਪੁਲਿਸ ਸਟੇਸ਼ਨ ਨੂੰ ਇੱਕ ਕਾਲ ਆਈ ਸੀ। ਇਕ ਨੌਜਵਾਨ ਦੇ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਫੋਨ ‘ਤੇ ਮਿਲੀ। ਸਥਾਨਕ ਪੁਲਿਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਟੀਮ ਪੰਜ ਗੱਡੀਆਂ ਨਾਲ ਮੌਕੇ ‘ਤੇ ਪਹੁੰਚੀ। ਉੱਥੇ ਪਹੁੰਚਣ ‘ਤੇ ਪਤਾ ਲੱਗਾ ਕਿ ਬੱਚਾ ਬੋਰਵੈੱਲ ‘ਚ ਡਿੱਗ ਗਿਆ ਸੀ। ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਹਾਲਾਂਕਿ ਐਤਵਾਰ ਸਵੇਰੇ ਪਤਾ ਲੱਗਾ ਕਿ ਬੋਰਵੈੱਲ ‘ਚ ਡਿੱਗਣ ਵਾਲਾ ਬੱਚਾ ਨਹੀਂ ਸਗੋਂ ਨੌਜਵਾਨ ਹੈ।