ਕੈਦੀਆਂ ਨੇ ਪੁਲਿਸ ਮੁਲਾਜ਼ਮ ਦੀ ਕੀਤੀ ਕੁੱ+ਟਮਾਰ, ਪੜ੍ਹੋ ਕੀ ਹੈ ਮਾਮਲਾ

  • ਅਦਾਲਤ ‘ਚ ਲਿਜਾਣ ਸਮੇਂ ਹਥਕੜੀ ਢਿੱਲੀ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ

ਕਪੂਰਥਲਾ, 10 ਮਾਰਚ 2024 – ਕਪੂਰਥਲਾ ਮਾਡਰਨ ਜੇਲ ‘ਚੋਂ ਪੇਸ਼ੀ ਲਈ ਲਿਜਾਏ ਜਾ ਰਹੇ ਕੈਦੀ ਦੀ ਹਥਕੜੀ ਢਿੱਲੀ ਕਰਨ ਨੂੰ ਲੈ ਕੇ ਹੋਏ ਝਗੜੇ ‘ਚ ਇਕ ਪੁਲਸ ਮੁਲਾਜ਼ਮ ਦੀ ਕੈਦੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੁਲਿਸ ਮੁਲਾਜ਼ਮ ਦੇ ਬਿਆਨਾਂ ‘ਤੇ ਥਾਣਾ ਸਦਰ ‘ਚ 4 ਭਰਾਵਾਂ ਸਮੇਤ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਜੇਲ੍ਹ ਵਿੱਚ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਮੁਲਾਜ਼ਮ ਰਾਜਜੀਤ ਸਿੰਘ ਵਾਸੀ ਪਿੰਡ ਖੁਰਦਾ ਸੁਲਤਾਨਪੁਰ ਲੋਧੀ ਨੇ ਥਾਣਾ ਕੋਤਵਾਲੀ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਪੁਲੀਸ ਲਾਈਨ ਕਪੂਰਥਲਾ ਤੋਂ ਫਗਵਾੜਾ ਵਿਖੇ ਡਿਊਟੀ ਲਈ ਗਿਆ ਸੀ। ਜਿਸ ਦੌਰਾਨ ਉਨ੍ਹਾਂ ਨੇ ਫੋਰਸ ਸਮੇਤ ਰਵੀ ਕੁਮਾਰ, ਲਖਵੀਰ ਸਿੰਘ, ਜਸਵੀਰ ਸਿੰਘ, ਦਿਲਬਾਗ ਸਿੰਘ (ਚਾਰੇ ਭਰਾ) ਅਤੇ ਨਵਜੋਤ ਸਿੰਘ ਸਾਰੇ ਵਾਸੀ ਪਿੰਡ ਗੰਢਵਾ ਨੂੰ ਪੇਸ਼ੀ ਲਈ ਕੇਂਦਰੀ ਜੇਲ੍ਹ ਤੋਂ ਬਾਹਰ ਲਿਜਾਣਾ ਸ਼ੁਰੂ ਕਰ ਦਿੱਤਾ। ਤਾਂ ਰਵੀ ਕੁਮਾਰ ਨੇ ਕਿਹਾ ਹੱਥਕੜੀ ਥੋੜੀ ਢਿੱਲੀ ਕਰ ਦਿਓ, ਦਰਦ ਹੋ ਰਿਹਾ ਹੈ।

ਰਾਜਜੀਤ ਨੇ ਰਵੀ ਨੂੰ ਕਿਹਾ ਕਿ ਇੰਚਾਰਜ ਨੂੰ ਆਉਣ ਦਿਓ, ਉਹ ਪੁੱਛਣ ‘ਤੇ ਹੀ ਕਰ ਸਕੇਗਾ। ਇਸ ਗੱਲ ‘ਤੇ ਰਵੀ, ਉਸ ਦੇ ਭਰਾ ਅਤੇ ਇਕ ਹੋਰ ਦੋਸਤ ਨੇ ਬਹਿਸ ਅਤੇ ਲੜਾਈ ਸ਼ੁਰੂ ਕਰ ਦਿੱਤੀ ਅਤੇ ਗਾਲ੍ਹਾਂ ਕੱਢਣ ਲੱਗ ਪਏ। ਸਾਰਿਆਂ ਨੇ ਉਸਨੂੰ ਕੁੱਟਿਆ ਵੀ। ਜਿਸ ਵਿਚ ਉਹ ਜ਼ਖਮੀ ਹੋ ਗਿਆ।

ਜ਼ਖ਼ਮੀ ਮੁਲਾਜ਼ਮ ਦੇ ਬਿਆਨਾਂ ’ਤੇ ਥਾਣਾ ਕੋਤਵਾਲੀ ਪੁਲੀਸ ਨੇ 4 ਭਰਾਵਾਂ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਧਾਰਾ 323, 325, 353, 186, 332 ਆਈਪੀਸੀ ਅਤੇ 52 ਜੇਲ੍ਹ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਕੋਤਵਾਲੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਤ ਵੇਲੇ ਦਿੱਲੀ ਜਲ ਬੋਰਡ ਪਲਾਂਟ ਦੇ ਬੋਰਵੈੱਲ ‘ਚ ਡਿੱਗਿਆ ਨੌਜਵਾਨ: 40 ਫੁੱਟ ਅੰਦਰ ਫਸਿਆ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪਿਆ ਦਿਲ ਦਾ ਦੌਰਾ