ਮੰਦਰਾਂ ਵਿੱਚ ਵੀ ਭਗਵਾਨ ਨਹੀਂ ਰਹੇ ਚੋਰਾਂ ਤੋਂ ਸੁਰੱਖਿਅਤ, ਮੱਥਾ ਟੇਕਣ ਆਇਆ, ਲਾਹ ਕੇ ਲੈ ਗਿਆ ਮਾਤਾ ਦੀ ਸੋਨੇ ਦੀ ਨੱਥ ਤੇ ਟਿੱਕਾ

ਗੁਰਦਾਸਪੁਰ 13 ਮਾਰਚ 2024 – ਆਦਮੀ ਔਰਤਾਂ ਤੱਕ ਕੀ ਹੁਣ ਭਗਵਾਨ ਵੀ ਸੁਰੱਖਿਤ ਨਹੀਂ ਰਹੇ। ਭਗਤ ਬਣ ਕੇ ਮੱਥਾ ਟੇਕਣ ਆਇਆ ਇੱਕ ਚੋਰ ਮੰਦਰ ਵਿੱਚ ਮਾਤਾ ਦੀ ਮੂਰਤੀ ਦੀ ਸੋਨੇ ਦੀ ਨੱਥ ਅਤੇ ਟਿੱਕਾ ਹੀ ਲੈ ਉਡਿਆ।

ਸ਼ਹਿਰ ਧਾਰੀਵਾਲ ਦੇ ਡਡਵਾਂ ਰੋਡ ਚੌਂਕ ਦੇ ਕਰੀਬ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਬੀਤੇ ਦਿਨੀ ਇਸ ਚੋਰ ਵੱਲੋਂ ਮੰਦਿਰ ਵਿੱਚੋਂ ਚੋਰੀ ਕਰਨ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ। ਮੰਦਰ ਦੇ ਪੁਜਾਰੀ ਮਨੋਜ ਸ਼ਰਮਾ ਵੱਲੋਂ ਧਾਰੀਵਾਲ ਪੁਲਿਸ ਸਟੇਸ਼ਨ ਵਿੱਚ ਇਸ ਚੋਰੀ ਦੀ ਘਟਨਾ ਸਬੰਧੀ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਜਿਸ ਉੱਪਰ ਅੱਜ ਕਾਰਵਾਈ ਕਰਦੇ ਹੋਏ ਡੀਐਸਪੀ ਰਾਜਵੀਰ ਸਿੰਘ ਤੇ ਐਸਐਚਓ ਧਾਰੀਵਾਲ ਮਨਦੀਪ ਸਲਹੋਤਰਾ ਪੁਲਿਸ ਫੋਰਸ ਦੇ ਨਾਲ ਸ਼ੀਤਲਾ ਮਾਤਾ ਮੰਦਿਰ ਵਿਖੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੇ ਬਾਅਦ ਆਲੇ ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਪੁਲਿਸ ਨੇ ਹੰਗਾਨਾ ਸ਼ੁਰੂ ਕਰ ਦਿੱਤਾ ਹੈ।

ਗੱਲਬਾਤ ਦੌਰਾਨ ਮਨੋਜ ਪੰਡਿਤ ਨੇ ਕਿਹਾ ਕਿ ਇੱਕ ਸ਼ਰਧਾਲੂ ਦੇ ਤੌਰ ਦੇ ਉੱਤੇ ਮੱਥਾ ਟੇਕ ਰਹੇ ਵਿਅਕਤੀ ਵਲੋਂ ਸਿਰਫ ਮਾਤਾ ਰਾਣੀ ਦੀ ਮੂਰਤੀ ਤੋਂ ਸੋਨੇ ਦੀ ਨੱਥ ਅਤੇ ਟਿੱਕਾ ਚੋਰੀ ਕਰ ਲੈਣਾ ਬਹੁਤ ਹੀ ਇੱਕ ਮੰਦਭਾਗੀ ਗੱਲ ਹੈ। ਮੱਥਾ ਟੇਕਣ ਆਇਆ ਵਿਅਕਤੀ 30 ਸੈਕਿੰਡ ਵਿੱਚ ਮਾਤਾ ਦੇ ਸੋਨੇ ਦੇ ਜੇਵਰ ਚੋਰੀ ਕਰ ਲਿਆ ਗਿਆ।ਉਹ ਪੁਲਿਸ ਤੋਂ ਇਹ ਮੰਗ ਕਰਦੇ ਹਨ ਕਿ ਇਸ ਚੋਰ ਨੂੰ ਗਿਰਫਤਾਰ ਕਰਕੇ ਇਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ।

ਉੱਥੇ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਤ ਬਨ ਰੋਹਿਤ ਅਬਰੋਲ ਵੀ ਮੌਕੇ ਤੇ ਆਏ ਔਰ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਡੀਐਸਪੀ ਰਾਜਵੀਰ ਨੂੰ ਮੰਗ ਪੱਤਰ ਦੇ ਕੇ ਮੰਗ ਪੱਤਰ ਦਿੱਤਾ ਔਰ ਇਹ ਮੰਗ ਕੀਤੀ ਕੀ ਇਸ ਘਟਨਾ ਦੇ ਦੋਸ਼ੀ ਚੋਰ ਨੂੰ ਫੜ ਕੇ ਉਸ ਨੂੰ ਜਲਦੀ ਸਲਾਖਾਂ ਦੇ ਪਿੱਛੇ ਧਕੇਲਿਆ ਜਾਏ।

ਗੱਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਇਸ ਮੰਦਿਰ ਵਿੱਚ ਹੋਈ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਜਲਦੀ ਹੀ ਚੋਰ ਸਲਾਖਾਂ ਦੇ ਪਿੱਛੇ ਹੋਵੇਗਾ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੈਵਲ ਏਜੰਟਾਂ ਦੀ 1000 ਕਰੋੜ ਰੁਪਏ ਦੀ ਠੱਗੀ ਦਾ ਪਰਦਾਫਾਸ਼, ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਨਾ ਕਰਨ ਦੇ ਦੋਸ਼

ਮਨੋਹਰ ਲਾਲ ਖੱਟਰ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫ਼ਾ