ਨਵੀਂ ਦਿੱਲੀ, 14 ਮਾਰਚ 2024 – ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਕੇਰਲ ਦੇ ਸਾਬਕਾ ਆਈਏਐਸ ਗਿਆਨੇਸ਼ ਕੁਮਾਰ ਅਤੇ ਬੀ ਸੰਧੂ ਨੂੰ ਨਵਾਂ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਅਧੀਰ ਰੰਜਨ ਨੇ ਚੋਣ ਕਮੇਟੀ ਦੇ ਮੈਂਬਰ ਹੋਣ ਕਾਰਨ ਇਨ੍ਹਾਂ ਨਾਵਾਂ ‘ਤੇ ਅਸਹਿਮਤੀ ਪ੍ਰਗਟਾਈ ਹੈ।
ਅਧੀਰ ਰੰਜਨ ਨੇ ਇਸ ਗੱਲ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਮੀਟਿੰਗ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਉਨ੍ਹਾਂ ਕੋਲ 6 ਨਾਂਅ ਭੇਜੇ ਗਏ। ਮੈਂ ਕਿਹਾ ਕਿ ਇਸੀ ਵੇਲੇ ਮੇਰੇ ਲਈ ਉਨ੍ਹਾਂ ਦੀ ਇਮਾਨਦਾਰੀ ਅਤੇ ਤਜਰਬੇ ਦੀ ਜਾਂਚ ਕਰਨਾ ਅਸੰਭਵ ਸੀ। ਮੈਂ ਇਸ ਪ੍ਰਕਿਰਿਆ ਦਾ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ਨੂੰ ਇਸ ਕਮੇਟੀ ਵਿੱਚ ਰੱਖਿਆ ਜਾਵੇ। ਜੇ ਸੀਜੇਆਈ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਬੀਤੀ ਰਾਤ ਜਦੋਂ ਮੈਂ ਦਿੱਲੀ ਆਇਆ ਤਾਂ ਮੈਨੂੰ 212 ਲੋਕਾਂ ਦੀ ਸੂਚੀ ਸੌਂਪੀ ਗਈ। ਇੰਨੇ ਘੱਟ ਸਮੇਂ ਵਿੱਚ ਹਰ ਕਿਸੇ ਦੀ ਪ੍ਰੋਫਾਈਲ ਨੂੰ ਚੈੱਕ ਕਰਨਾ ਅਸੰਭਵ ਸੀ।
ਭਾਰਤ ਦੇ ਚੀਫ਼ ਜਸਟਿਸ ਨੂੰ ਉਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਤੋਂ ਇਲਾਵਾ ਅਮਿਤ ਸ਼ਾਹ, ਮੈਂ ਅਤੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਸਰਕਾਰੀ ਪੱਖ ਤੋਂ ਹਿੱਸਾ ਲਿਆ। ਮੀਟਿੰਗ ਤੋਂ ਪਹਿਲਾਂ ਮੈਂ ਸ਼ਾਰਟਲਿਸਟ ਮੰਗੀ ਪਰ ਇਹ ਨਹੀਂ ਮਿਲੀ। ਮੈਨੂੰ ਮਿਲੀ ਸੂਚੀ ਵਿੱਚ 212 ਲੋਕਾਂ ਦੇ ਨਾਂ ਸਨ। ਅਚਾਨਕ ਮੈਨੂੰ ਮੀਟਿੰਗ ਤੋਂ ਪਹਿਲਾਂ 6 ਨਾਮ ਦਿੱਤੇ ਗਏ ਸੀ. ਇੰਨੇ ਥੋੜੇ ਸਮੇਂ ਵਿੱਚ ਮੈਂ ਕਿਸੇ ਬਾਰੇ ਵਿਚਾਰ ਕਿਵੇਂ ਬਣਾ ਸਕਦਾ ਹਾਂ ? ਇਸ ਕਮੇਟੀ ਵਿੱਚ ਬਹੁਮਤ ਸਰਕਾਰ ਦੇ ਹੱਕ ਵਿੱਚ ਸੀ। ਅੱਜ ਦੋ ਵਿਅਕਤੀ ਚੁਣੇ ਗਏ ਹਨ ਉਨ੍ਹਾਂ ‘ਚ *ਬਲਵਿੰਦਰ ਸੰਧੂ ਅਤੇ ਗਿਆਨੇਸ਼ ਕੁਮਾਰ ਹਨ।
ਮੈਨੂੰ ਪਹਿਲਾਂ ਤੋਂ ਪਤਾ ਸੀ ਕਿ ਸਰਕਾਰ ਜੋ ਚਾਹੇਗੀ ਉਹ ਕਰੇਗੀ। ਇਸ ਲਈ ਮੈਂ ਅਸਹਿਮਤੀ ਨੋਟ ਦਿੱਤਾ ਅਤੇ ਕਿਹਾ ਕਿ ਮੈਂ ਸਹਿਮਤ ਨਹੀਂ ਹਾਂ।