ਸਿੱਧੂ ਮੂਸੇਵਾਲਾ ਦੇ ਘਰ ਫੇਰ ਤੋਂ ਗੂੰਜੀ ਕਿਲਕਾਰੀ, ਛੋਟੇ ਵੀਰ ਨੇ ਲਿਆ ਜਨਮ, ਮੁੜ ਮਾਤਾ-ਪਿਤਾ ਬਣੇ ਬਲਕੌਰ ਸਿੰਘ ਅਤੇ ਚਰਨ ਕੌਰ

  • ਸਿੱਧੂ ਮੂਸੇਵਾਲਾ ਦੇ ਘਰ ਆਈ ਵੱਡੀ ਖੁਸ਼ੀ
  • ਮੂਸੇਵਾਲਾ ਦੇ ਨਿੱਕੇ ਵੀਰ ਨੇ ਲਿਆ ਘਰ ‘ਚ ਜਨਮ
  • ਪਿਤਾ ਬਲਕੌਰ ਸਿੰਘ ਨੇ ਇੰਸਟਾ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਮਾਨਸਾ, 17 ਮਾਰਚ 2024 – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਫੇਰ ਤੋਂ ਕਿਲਕਾਰੀ ਗੂੰਜੀ ਹੈ। ਬਲਕੌਰ ਸਿੰਘ ਅਤੇ ਚਰਨ ਕੌਰ ਮੁੜ ਮਾਤਾ ਪਿਤਾ ਬਣ ਗਏ ਹਨ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਮਤਲਬ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਨੇ ਘਰ ‘ਚ ਜਨਮ ਲਿਆ ਹੈ। ਇਹ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕੀਤੀ ਹੈ। ਜੱਚਾ ਤੇ ਬੱਚਾ ਤੰਦਰੁਸਤ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਰਗਾੜੀ ਬੇਅਦਬੀ ਮਾਮਲੇ ’ਚ ਡੇਰਾ ਸਿਰਸਾ ਮੁਖੀ ਤੇ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ – ਐਡਵੋਕੇਟ ਧਾਮੀ

3 ਮਹੀਨੇ ਪਹਿਲਾਂ ਅਗਵਾ ਕੀਤੇ ਗਏ ਜਹਾਜ਼ ਨੂੰ ਭਾਰਤੀ ਜਲ ਸੈਨਾ ਨੇ 40 ਘੰਟਿਆਂ ‘ਚ ਛੁਡਵਾਇਆ