ਆਕਲੈਂਡ, 24 ਦਸੰਬਰ, 2020 – ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਹਰਨੇਕ ਸਿੰਘ ਨੇਕੀ ‘ਤੇ ਨਿਊਜ਼ੀਲੈਂਡ ਵਿੱਚ ਹਮਲਾ ਹੋਇਆ ਹੈ, ਜਿਸ ‘ਚ ਉਹ ਗੰਭੀਰ ਜ਼ਖਮੀ ਗਿਆ ਹੈ ਅਤੇ ਉਸ ਦੀਆਂ ਹੱਡੀਆਂ ਵੀ ਟੁੱਟੀ ਗਈਆਂ ਹਨ ਅਤੇ ਹਸਪਤਾਲ ‘ਚ ਸਰਜਰੀਆਂ ਕੀਤੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਬਾਰੇ ਗਲਤ ਸ਼ਬਦਾਵਲੀ ਵਰਤਣ ਕਰਕੇ ਇਹ ਹਮਲਾ ਹੋਇਆ ਹੈ। ਇਹ ਘਟਨਾ ਰਾਤ 10.20 ਮਿੰਟ ਦੀ ਹੈ। ਹਰਨੇਕ ਸਿੰਘ ਨੂੰ ਜ਼ਖਮੀ ਹਾਲਤ ‘ਚ ਮਿਡਲ ਮੋਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ‘ਚ ਰੇਡੀੳ ਵਿਰਸਾ ਨਾਮੀ ਰੇਡੀੳ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਫੀ ਸਰਗਰਮ ਰਹਿੰਦਾ ਸੀ। ਹਰਨੇਕ ਨੂੰ ਨੇਕੀ ਕਹਿ ਕੇ ਬੁਲਾਇਆ ਜਾਂਦਾ ਹੈ ਤੇ ਉਹ ਸਿੱਖ ਕੌਮ, ਟਕਸਾਲ, ਜਥੇਦਾਰ ਅਕਾਲ ਤਖਤ, ਤੇ ਹੁਣ ਕਿਸਾਨ ਅੰਦੋਲਨ ‘ਤੇ ਵਿਵਾਦਿਤ ਟਿੱਪਣੀਆਂ ਕਾਰਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਸੀ।