ਚੰਡੀਗੜ੍ਹ, 23 ਮਾਰਚ, 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੇਂ ਬਣਾਏ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ। ਇਸ ਸਬੰਧੀ ਜਾਰੀ ਕੀਤੇ ਅਧਿਕਾਰਤ ਹੁਕਮਾਂ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗ੍ਰਹਿ ਮਾਮਲੇ, ਅਪਰਾਧਿਕ ਜਾਂਚ ਵਿਭਾਗ, ਕਾਨੂੰਨ, ਪ੍ਰਸੋਨਲ ਅਤੇ ਸਿਖਲਾਈ, ਰਾਜ ਭਵਨ ਮਾਮਲੇ ਅਤੇ ਹੋਰ ਕੋਈ ਵੀ ਵਿਭਾਗ ਆਪਣੇ ਕੋਲ ਰੱਖਣਗੇ ਜੋ ਕਿਸੇ ਮੰਤਰੀ ਨੂੰ ਅਲਾਟ ਨਹੀਂ ਕੀਤੇ ਜਾਣਗੇ।
ਕੈਬਨਿਟ ਮੰਤਰੀ ਕੰਵਰ ਪਾਲ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਵਿਰਾਸਤੀ ਅਤੇ ਸੈਰ ਸਪਾਟਾ ਅਤੇ ਸੰਸਦੀ ਮਾਮਲੇ ਵਿਭਾਗ ਅਲਾਟ ਕੀਤੇ ਗਏ ਹਨ।
ਕੈਬਨਿਟ ਮੰਤਰੀ ਮੂਲ ਚੰਦ ਸ਼ਰਮਾ ਨੂੰ ਉਦਯੋਗ ਅਤੇ ਵਣਜ, ਲੇਬਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਿੱਤੇ ਗਏ ਹਨ।
ਰਣਜੀਤ ਸਿੰਘ ਨੂੰ ਊਰਜਾ ਅਤੇ ਜੇਲ੍ਹ ਵਿਭਾਗ ਦਿੱਤੇ ਗਏ ਹਨ। ਜੈ ਪ੍ਰਕਾਸ਼ ਦਲਾਲ ਨੂੰ ਮੁੱਖ ਵਿੱਤ ਵਿਭਾਗ ਦੇ ਨਾਲ-ਨਾਲ ਟਾਊਨ ਐਂਡ ਕੰਟਰੀ ਪਲੈਨਿੰਗ ਅਤੇ ਅਰਬਨ ਅਸਟੇਟ ਵਿਭਾਗ ਦਿੱਤੇ ਗਏ ਹਨ।
ਕਮਲ ਗੁਪਤਾ ਨੂੰ ਹੈਲਥ, ਆਯੂਸ਼, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਅਤੇ ਸਿਵਲ ਏਵੀਏਸ਼ਨ ਵਿਭਾਗ ਮਿਲਿਆ ਹੈ।
ਬਨਵਾਰੀ ਲਾਲ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ, ਲੋਕ ਨਿਰਮਾਣ (ਇਮਾਰਤ ਅਤੇ ਸੜਕਾਂ) ਵਿਭਾਗ ਦਿੱਤੇ ਗਏ ਹਨ।
ਰਾਜ ਮੰਤਰੀਆਂ ਵਿੱਚੋਂ ਸਾਰੇ ਆਜ਼ਾਦ ਚਾਰਜ ਸੰਭਾਲ ਰਹੀ ਸੀਮਾ ਤ੍ਰਿਖਾ ਨੂੰ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਦਿੱਤੀ ਗਈ ਹੈ।
ਮਹੀਪਾਲ ਢਾਂਡਾ ਵਿਕਾਸ ਤੇ ਪੰਚਾਇਤ, ਸਹਿਕਾਰਤਾ ਮੰਤਰੀ ਹੋਣਗੇ।
ਅਸੀਮ ਗੋਇਲ ਨੂੰ ਟਰਾਂਸਪੋਰਟ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਿੱਤਾ ਗਿਆ ਹੈ।
ਅਭੈ ਸਿੰਘ ਯਾਦਵ ਨੂੰ ਸਿੰਚਾਈ ਅਤੇ ਜਲ ਸਰੋਤ, ਸੈਨਿਕ ਅਤੇ ਅਰਧ ਸੈਨਿਕ ਭਲਾਈ ਵਿਭਾਗ ਦਿੱਤੇ ਗਏ ਹਨ।
ਸੁਭਾਸ਼ ਸੁਧਾ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸਾਰਿਆਂ ਲਈ ਰਿਹਾਇਸ਼ ਨੂੰ ਸੰਭਾਲਣਗੇ ਜਦਕਿ ਬਿਸ਼ੰਬਰ ਸਿੰਘ ਸਮਾਜਿਕ ਨਿਆਂ, ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤੋਦਿਆ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗਾਂ ਨੂੰ ਸੰਭਾਲਣਗੇ।
ਸੰਜੇ ਸਿੰਘ ਨੂੰ ਵਾਤਾਵਰਨ, ਜੰਗਲਾਤ ਅਤੇ ਜੰਗਲੀ ਜੀਵ ਅਤੇ ਖੇਡ ਵਿਭਾਗ ਦਿੱਤੇ ਗਏ ਹਨ।
ਬਿਸ਼ੰਬਰ ਸਿੰਘ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਬੀਸੀਐਸ ਭਲਾਈ ਅਤੇ ਅੰਤੋਦਿਆ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦਿੱਤੇ ਗਏ ਹਨ।