ਨਵੀਂ ਦਿੱਲੀ, 24 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਜੈਪੁਰ ਵਿੱਚ ਦੁਪਹਿਰ 3:30 ਵਜੇ ਹੋਵੇਗਾ। ਸਵਾਈ ਮਾਨਸਿੰਘ ਸਟੇਡੀਅਮ ਵਿੱਚ ਮੈਚ ਖੇਡਿਆ ਜਾਵੇਗਾ ਅਤੇ ਦੁਪਹਿਰ 3 ਵਜੇ ਟਾਸ ਹੋਵੇਗਾ।
ਦੂਜੇ ਮੈਚ ਵਿੱਚ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ 2022 ਦੀ ਜੇਤੂ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਮੁੰਬਈ ਇੰਡੀਅਨਜ਼ ਦੀ ਟੀਮ IPL ਦੀਆਂ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ, ਟੀਮ ਨੇ 5 ਵਾਰ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ। ਹਾਲਾਂਕਿ, ਸਾਰੇ ਪੰਜ ਖਿਤਾਬ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਆਏ ਸਨ, ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਹਟਾ ਦਿੱਤਾ ਸੀ ਅਤੇ ਹੁਣ ਪ੍ਰਬੰਧਨ ਨੇ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਇਆ ਹੈ। ਹਾਰਦਿਕ ਦੀ ਕਪਤਾਨੀ ‘ਚ ਮੁੰਬਈ ਪਹਿਲੀ ਵਾਰ IPL ਮੈਚ ਖੇਡੇਗੀ।
ਹਾਰਦਿਕ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੇ ਕਪਤਾਨ ਸਨ। ਉਸ ਨੇ ਟੀਮ ਨਾਲ 2 ਸੀਜ਼ਨ ਖੇਡੇ ਅਤੇ ਦੋਵੇਂ ਵਾਰ ਫਾਈਨਲ ਤੱਕ ਪਹੁੰਚਾਇਆ। ਟੀਮ 2022 ਵਿੱਚ ਚੈਂਪੀਅਨ ਬਣੀ ਅਤੇ 2023 ਵਿੱਚ ਉਪ ਜੇਤੂ ਰਹੀ। ਹੁਣ ਟੀਮ ਪਹਿਲੀ ਵਾਰ ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ ਟੂਰਨਾਮੈਂਟ ਖੇਡਣ ਜਾ ਰਹੀ ਹੈ।