ਖੇਤਾਂ ਵਿੱਚ ਪੋਸਤ ਦੀ ਖੇਤੀ ਕਰ ਰਿਹਾ ਸੀ ਕਿਸਾਨ, ਸੈਂਕੜਿਆਂ ਪੌਦਿਆਂ ਸਮੇਤ ਗ੍ਰਿਫਤਾਰ

ਗੁਰਦਾਸਪੁਰ, 24 ਮਾਰਚ 2024 – ਬਟਾਲਾ ਪੁਲਿਸ ਨੇ ਇੱਕ ਮਰਲਾ ਜ਼ਮੀਨ ਵਿੱਚ ਪੋਸਟ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਸੈਂਕੜਿਆਂ ਬੂਟਿਆਂ ਸਮੇਤ ਗ੍ਰਿਫਤਾਰ ਕੀਤਾ ਹੈ।

ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਵਾਰਤਾ ਜਰੀਏ ਡੀ ਐਸ ਪੀ ਲਵਦੀਪ ਸਿੰਘ ਨੇ ਦੱਸਿਆ ਕਿ ਮੁਖਬਿਰ ਖਾਸ ਦੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਥਾਣਾ ਸੇਖਵਾਂ ਦੀ ਪੁਲਿਸ ਟੀਮ ਵਲੋਂ ਪਿੰਡ ਠੱਕਰਸੰਧੂ ਵਿਖੇ ਕਿਸਾਨ ਲਖਬੀਰ ਸਿੰਘ ਦੇ ਖੇਤਾਂ ਵਿਚੋਂ ਇਕ ਮਰਲੇ ਵਿਚ ਬੀਜ ਰੱਖੇ ਪੋਸਤ ਦੇ ਬੂਟੇ ਬਰਾਮਦ ਕੀਤੇ ਗਏ ਹਨ। ਇਹ ਬੂਟੇ ਗਿਣਤੀ ਵਿੱਚ 735 ਹਨ।

ਕਿਸਾਨ ਲਖਬੀਰ ਸਿੰਘ ਕਾਬੂ ਕਰਦੇ ਹੋਏ ਪੋਸਤ ਦੇ ਬੂਟੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਕਿਸਾਨ ਲਖਬੀਰ ਸਿੰਘ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਲਖਬੀਰ ਸਿੰਘ ਦਾ ਕੋਰਟ ਵਿਚੋਂ ਰਿਮਾਂਡ ਲੈਂਦੇ ਹੋਏ ਅਗਲੀ ਪੁਛਗਿੱਛ ਕੀਤੀ ਜਾਵੇਗੀ ਕੇ ਇਹ ਪੋਸਤ ਕਦੋਂ ਤੋਂ ਬੀਜ ਰਿਹਾ ਹੈ ਅਤੇ ਕਿਥੇ ਵੇਚਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਓਬਾਮਾ ਨੇ 9 ਮਹੀਨੇ ਪਹਿਲਾਂ ਦਿੱਤੀ ਸੀ ਚੇਤਾਵਨੀ, ਜੇ ਅਮਰੀਕਾ ‘ਚ ਕੱਲ੍ਹ ਹੋਈਆਂ ਚੋਣਾਂ ਤਾਂ ਬਾਈਡੇਨ ਦੀ ਹਾਰ ਯਕੀਨੀ