IPL ‘ਚ ਅੱਜ PBKS ਦਾ ਮੁਕਾਬਲਾ RCB ਨਾਲ

  • ਦੋਵੇਂ ਟੀਮਾਂ ਚਾਰ ਸਾਲ ਬਾਅਦ ਬੈਂਗਲੁਰੂ ਵਿੱਚ ਖੇਡਣਗੀਆਂ ਮੈਚ

ਬੈਂਗਲੁਰੂ, 25 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿੱਚ ਅੱਜ ਯਾਨੀ ਸੋਮਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਇਸ ਸੈਸ਼ਨ ‘ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਪੰਜਾਬ ਨੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ, ਦੂਜੇ ਪਾਸੇ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵੇਂ ਟੀਮਾਂ ਚਾਰ ਸਾਲ ਬਾਅਦ ਬੈਂਗਲੁਰੂ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਇੱਥੇ 2019 ਵਿੱਚ ਖੇਡਿਆ ਗਿਆ ਸੀ, ਜਦੋਂ ਬੈਂਗਲੁਰੂ ਨੇ 17 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਆਈਪੀਐਲ ‘ਚ ਹੁਣ ਤੱਕ ਆਰਸੀਬੀ ਅਤੇ ਪੀਬੀਕੇਐਸ ਵਿਚਕਾਰ 31 ਮੈਚ ਖੇਡੇ ਗਏ ਹਨ। ਇਸ ਵਿੱਚ ਆਰਸੀਬੀ ਨੇ 14 ਮੈਚ ਜਿੱਤੇ ਹਨ ਅਤੇ ਪੰਜਾਬ ਨੇ 17 ਮੈਚ ਜਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਰਦਨਾਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌ+ਤ, ਸਿਰ ਉੱਪਰੋਂ ਲੰਘਿਆ ਟਰਾਲੇ ਦਾ ਟਾਇਰ

ਹਰਜੋਤ ਬੈਂਸ ਨੇ ਰੋਕਿਆ ਸਟੰਟ: ਰੱਸੀ ‘ਤੇ ਚੱਲ ਰਹੀ ਲੜਕੀ ਨੂੰ ਥੱਲੇ ਉਤਾਰਿਆ