ਪੁੱਤ ਨੇ ਕੀਤਾ ਪਿਓ ਦਾ ਕ+ਤਲ: ਵਾਰਦਾਤ ਤੋਂ ਬਾਅਦ ਭੱਜਦੇ ਹੋਏ ਨੂੰ ਲੋਕਾਂ ਨੇ ਕੀਤਾ ਕਾਬੂ

ਲੁਧਿਆਣਾ, 26 ਮਾਰਚ 2024 – ਲੁਧਿਆਣਾ ਵਿੱਚ ਇੱਕ ਪੁੱਤਰ ਵਲੋਂ ਆਪਣੇ ਪਿਤਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਤ ਨੇ ਆਪਣੇ ਪਿਤਾ ਦੇ ਸਿਰ ‘ਤੇ ਇੱਟ ਨਾਲ ਵਾਰ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁੱਤ ਵੱਲੋਂ ਕੀਤੇ ਗਏ ਇਸ ਹਮਲੇ ‘ਚ 65 ਸਾਲਾ ਪਿਤਾ ਲਕਸ਼ਮਣ ਦਾਸ ਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਜਦੋਂ ਪੁੱਤ ਸੂਰਜ ਦਾਸ ਕਤਲ ਦੀ ਵਾਰਦਾਤ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਸੁਣ ਕੇ ਤੁਰੰਤ ਮੁਲਜ਼ਮ ਪੁੱਤ ਨੂੰ ਫੜ ਲਿਆ ਅਤੇ ਪੁਲਿਸ ਨੂੰ ਇਸ ਦੀ ਵਾਰਦਾਤ ਦੀ ਸੂਚਨਾ ਦਿੱਤੀ। ਫਿਲਹਾਲ ਦੋਸ਼ੀ ਪੁੱਤਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਜਾਂਚ ਅਧਿਕਾਰੀ ਦਲਬੀਰ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਬਕਾਰੀ ਵਿਭਾਗ ਵੱਲੋਂ 1020 ਲੀਟਰ ਲਾਹਨ ਅਤੇ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

IPL-2024 ਦਾ ਪੂਰਾ ਸ਼ਡਿਊਲ ਜਾਰੀ: 26 ਮਈ ਨੂੰ ਚੇਨਈ ‘ਚ ਹੋਵੇਗਾ ਗ੍ਰੈਂਡ ਫਾਈਨਲ, ਦੇਖੋ ਪੂਰਾ ਸ਼ਡਿਊਲ